ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੮)

ਨਾਲ ਧਰਤੀ ਪੱਕੀ ਕਰਕੇ ਬੰਨ੍ਹ ਦਿੱਤੀ ਗਈ ਹੈ। ਕਈ ਆਦਮੀ ਰੇਲ ਦੇ ਇੰਵਣਾਂ ਅਤੇ ਗੱਡੀਆਂ ਨੂੰ ਬਲਦਾਂ ਘੋੜਿਆਂ ਤੋਂ ਬਿਨਾਂ ਭੱਜੇ ਫਿਰਦੇ ਦੇਖਕੇ ਕਹਿੰਦੇ ਸਨ ਕਿ ਏਹ ਸ਼ਤਾਨ ਦਾ ਕੰਮ ਹੈ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਤਾਰ ਨਾਲ ਇੱਕ ਦੋ ਮਿੰਟ ਵਿੱਚ ਸੌ ਮੀਲ ਤੇ ਖਬਰ ਅੱਪੜ ਪੈਂਦੀ ਹੈ ਤਾਂ ਡਰ ਗਏ। ਕਈਆਂ ਦਾ ਇਹ ਭੀ ਖਿਆਲ ਸੀ ਕਿ ਅੰਗ੍ਰੇਜ਼ਾਂ ਜੇਹੜੇ ਮਦਰੱਸੇ ਅਤੇ ਹਸਪਤਾਲ ਖੋਲ੍ਹੇ ਹਨ ਪ੍ਰਜਾ ਦਾ ਧਰਮ ਵਿਗਾੜਨ ਲਈ ਖੋਲ੍ਹੇ ਹਨ ਤੇ ਅੰਗ੍ਰੇਜ਼ੀ ਪੜ੍ਹਨ ਕਰਕੇ ਹਿੰਦੂਆਂ ਦਾ ਧਰਮ ਨਸ਼ਟ ਹੋ ਜਾਏਗਾ।

੭–ਦੇਵ ਨੇਤ ਨਾਲ ਇਸ ਵੇਲੇ ਸਿਪਾਹੀਆਂ ਨੂੰ ਇੱਕ ਨਵੀਂ ਭਾਂਤ ਦੀਆਂ ਬੰਦੂਕਾਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਕਾਰਤੂਸ ਚਾੜ੍ਹਨ ਤੋਂ ਪੈਹਲਾਂ ਉਸਨੂੰ ਥੁੱਕ ਲਾਉਣਾ ਪੈਂਦਾ ਸੀ। ਇਸੇ ਨੇ ਸਿਪਾਹੀਆਂ ਨੂੰ ਭੜਕਾ ਦਿੱਤਾ ਕਿ ਏਹ ਕਾਰਤੂਸ ਤੁਹਾਡਾ ਧਰਮ ਨਸ਼ਟ ਕਰਨ ਲਈ ਬਣਾਏ ਗਏ ਹਨ। ਸਿਪਾਹੀਆਂ ਨੇ ਕਾਰਤੂਸ ਵਰਤਣੋਂ ਨਾਂਹ ਕੀਤੀ ਅਤੇ ਅਫ਼ਸਰਾਂ ਦੇ ਹੁਕਮ ਨੂੰ ਨਾਂ ਮੰਨਿਆ। ਉਨ੍ਹਾਂ ਇਹ ਵਿਚਾਰਿਆ ਕਿ ਜਿਸ ਤਰ ਔਰੰਗਜ਼ੇਬ ਅਤੇ ਟੀਪੂ ਸੁਲਤਾਨ ਨੇ ਹਿੰਦੂਆਂ ਨੂੰ ਬਦੋ ਬਦੀ ਮੁਸਲਮਾਨ ਕੀਤਾ ਸੀ ਇਸੇ ਤਰਾਂ ਹੁਣ ਅੰਗ੍ਰੇਜ਼ ਅਸਾਨੂੰ ਈਸਾਈ ਬਣਾਣ ਲੱਗੇ ਹਨ।