ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੯)

੮–ਪਹਿਲਾਂ ਤਾਂ ਜੋ ਇਕੱਲੀਆਂ ਦੁਕੱਲੀਆਂ ਰਜਮਟਾਂ ਨੇ ਅਫ਼ਸਰਾਂ ਦਾ ਹੁਕਮ ਮੰਨਣੋਂ ਨਾਂਹ ਕੀਤੀ। ਓਹ ਰਜਮਟਾਂ ਤੋੜ ਦਿੱਤੀਆਂ ਗਈਆਂ ਅਤੇ ਸਿਪਾਹੀ ਹਟਾ ਦਿੱਤੇ ਗਏ। ਇਸ ਤਰਾਂ ਹਟਾਏ ਹੋਏ ਸਿਪਾਹੀ ਦੇਸ ਵਿੱਚ ਏਧਰ ਓਧਰ ਫਿਰਨ ਲਗ ਪਏ ਤੇ ਜਿੱਥੇ ਜਾਂਦੇ ਓਥੇ ਹੀ ਅਪਣੇ ਦੇਸੀ ਭਰਵਾਂ ਨੂੰ ਅਪਣੀ ਬੀਤੀ ਸੁਣਾਂਦੇ ਸਨ। ਅੱਚਣਚੇਤ ਹੀ ਮੇਰਠ ਤੋਂ ਗ਼ਦਰ ਅਚੰਭ ਹੋ ਗਿਆ। ਮੇਰਠ ਦਿੱਲੀ ਦੇ ਨੇੜੇ ਹੀ ਹੈ। ਓਥੇ ਬਹੁਤ ਸਾਰੀ ਫੌਜ ਰਹਿੰਦੀ ਸੀ। ਮੇਰਠ ਦੇ ਸਿਪਾਹੀਆਂ ਨੇ ਪਹਿਲਾਂ ਆਪਣੇ ਅਫਸਰਾਂ ਨੂੰ ਗੋਲੀ ਨਾਲ ਮਾਰਿਆ ਅਰ ਫੇਰ ਸਾਰੇ ਫਰੰਗੀਆਂ ਅਤੇ ਉਨ੍ਹਾਂ ਦੇ ਬਾਲ ਬੱਚੇ ਨੂੰ ਕਤਲ ਕੀਤਾ। ਇਸ ਵੇਲੇ ਉਨਾਂ ਦੇ ਸਿਰ ਭੂਤ ਚੜ੍ਹਿਆ ਹੋਇਆ ਸੀ। ਉਨਾਂ ਫਰੰਗੀਆਂ ਦੀਆਂ ਕੋਠੀਆਂ ਤੇ ਬੰਗਲੇ ਸਾੜ ਦਿੱਤੇ, ਜੇਲ੍ਹਖਾਨੇ ਤੋੜ ਕੇ ਕੈਦੀ ਭਜਾ ਦਿੱਤੇ ਅਤੇ ਦਿੱਲੀ ਵੱਲ ਤੁਰ ਪਏ॥

੯–ਦਿੱਲੀ ਵਿੱਚ ਅਜੇ ਸ਼ਾਹ ਆਲਮ ਦੀ ਉਲਾਦ ਭੀ ਸੀ ਜਿਸ ਦੇ ਨਾਲ ਅੰਗ੍ਰੇਜ਼ ਨੇ ਬੜਾ ਚੰਗਾ ਵਰਤਾਉ ਕੀਤਾ ਸੀ। ਬਹਾਦਰ ਸ਼ਾਹ ਬਾਦਸ਼ਾਹ ਅਖਵਾਂਦਾ ਸੀ। ਏਹ ਬੁੱਢਾ ਸੀ ਤੇ ਇਸਨੂੰ ਭੀ ਅੰਗ੍ਰੇਜ਼ਾਂ ਵੱਲੋਂ ਚੰਗੀ ਪਿਨਸ਼ਨ ਮਿਲਦੀ ਸੀ। ਇਸਨੂੰ ਖਿਆਲ ਹੋਇਆ ਕਿ ਸੰਭਵ ਹੈ ਕਿ ਪ੍ਰਸਿੱਧ