ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੪੭)

ਡੂਪਲੇ ਫ੍ਰਾਂਸ ਨੂੰ ਵਾਪਸ ਬੁਲਾਇਆ ਗਿਆ ਅਤੇ ਸੁਲਹ ਹੋ ਗਈ।।

—:o:—

੫੬-ਕਲਕੱਤੇ ਦੀ ਬਲੈਕ ਹੋਲ

[ਸੰ: ੧੭੫੬ ਈ:]

੧–ਸੰ:੧੭੫੬ ਈ: ਵਿੱਚ ਅਲੀ ਖਾਂ ਬੰਗਾਲੇ ਦਾ ਨਵਾਬ ਮਰ ਗਿਆ ਅਤੇ ਉਸਦਾ ਪੋਤਾ ਸਰਾਜੁੱਦੌਲਾ ਉਸਦੀ ਥਾ ਨਵਾਬ ਬਣਿਆਂ। ਏਹ ਜਣਾ ਕੋਈ ਪੰਝੀ ਕੁ ਵਰਿਹਾਂ ਦਾ ਜੁਆਨ ਸੀ, ਮਹਿਲਾਂ ਦੇ ਸੁਖ ਅਰਾਮ ਵਿਚ ਪਲਿਆ ਸੀ, ਨਿੱਕਾ ਹੁੰਦਾ ਮਹਿਲਾਂ ਵਿਚ ਜੋ ਕੁਛ ਮੂਹੋਂ ਮੰਗਦਾ ਪੈਦਾ ਕੀਤਾ ਜਾਂਦਾ ਸੀ। ਇਹ ਜਾਣਦਾ ਹੀ ਨਹੀਂ ਸੀ ਕਿ ਬਾਹਰ ਕੀ ਹੋ ਰਿਹਾ ਹੈ। ਫਲ ਏਹ ਹੋਇਆ ਕਿ ਬੁੱਧ ਹੀਣ, ਅਨਜਾਣ, ਬੇਤਰਸ ਅਤੇ ਹਠੀ ਬਣ ਗਿਆ। ਏਹ ਅੰਗ੍ਰੇਜ਼ਾਂ ਤੋਂ ਗਿਲਾਨ੍ ਕਰਦਾ ਸੀ। ਉਸਨੇ ਸੁਣਿਆਂ ਸੀ ਕਿ ਕਲਕੱਤਾ ਬੜਾ ਧਨਾਢ ਸ਼ਹਿਰ ਹੈ, ਇਸ ਵਾਸਤੇ ਉਸਦੀ ਤੀਬਰ ਇੱਛਾ ਸੀ ਕਿ ਕਲਕੱਤੇ ਜਾਕੇ ਉਥੋਂ ਦਾ ਮਾਲ ਧਨ ਲੁੱਟਕੇ ਅਪਣੇ ਖ਼ਜ਼ਾਨੇ ਭਰਪੂਰ ਕਰੇ।।

੨–ਗੱਦੀ ਤੇ ਬਹਿੰਦੇ ਹੀ ਉਸਨੇ ਅੰਗ੍ਰੇਜ਼ਾਂ ਨਾਲ ਛੇੜ ਛਾੜ ਛੋਹ ਦਿਤੀ, ਜਿਸਦਾ ਬ੍ਰਿਤਾਂਤ ਇਸਤਰਾਂ ਹੈ:- ਫੋਰ੍ਟ ਵਿਲੀਅਮ ਦੇ ਗਵਰਨਰ ਨੇ