(੫੧੬)
ਕੇਵਲ ਚੰਗੇ ਮੌਸਮ ਵਿਚ ਹੀ ਸਫਰ ਹੋ ਸਕਦਾ ਸੀ, ਰਾਹੀਆਂ ਨੂੰ ਦਰਿਆਵਾਂ ਦੇ ਕੰਢਿਆਂ ਉੱਤੇ ਜਦੋਂ ਕਾਂਗ ਆਈ ਹੋਵੇ ਕਈ ਕਈ ਦਿਨ ਬੈਠੇ ਰਹਿਣਾ ਪੈਂਦਾ ਸੀ, ਹੁਣ ਪੁਲਾਂ ਦਾ ਹਰੇਕ ਮੌਸਮ ਵਿਚ ਸੁਖ ਨਾਲ ਸਫਰ ਹੋ ਸਕਦਾ ਹੈ, ਮੀਂਹ ਹਨੇਰੀ ਨਾਲ ਕੁਝ ਨਹੀਂ ਵਿਗੜਦਾ। ਭਾਵੇਂ ਮੀਂਹ ਪੈਂਦਾ ਹੋਵੇ, ਭਾਵੇਂ ਸੱਕਾ ਮੌਸਮ ਹੋਵੇ, ਹਰ ਸਮੇਂ ਰਾਹੀ ਸੁਖ ਚੈਨ ਨਾਲ ਲਾਹੌਰ ਤੋਂ ਕਲਕੱਤੇ ਤੀਕ ੧੨ ਸੌ ਮੀਲ ਦਾ ਸਫਰ ਅਥਵਾ ਕਲਕੱਤੇ ਤੋਂ ਲੈਕੇ ਬੰਬਈ ਤੀਕ ਸਾਢੇ ਤੇਰਾਂ ਸੌ ਮੀਲ ਦੀ ਵਿੱਥ ਰੇਲ ਵਿਚ ਬੈਠਿਆਂ ਬੈਠਿਆਂ ਚਾਲ੍ਹੀ ਘੰਟਿਆਂ ਵਿਚ ਟੱਪ ਜਾਂਦਾ ਹੈ। ਇਸ ਤੋਂ ਪਹਲਾਂ ਆਦਮੀ ਸਾਰੇ ਦਿਨ ਵਿਚ ਦਸ ਤੋਂ ਵੀਹ ਮੀਲ ਤਕ ਚਲ ਸਕਦਾ ਸੀ, ਹੁਣ ਰੇਲ ਇੰਨੇ ਚਿਰ ਵਿਚ ੪੦੦ ਮੀਲ ਪਹੁੰਚਾ ਦੇਂਦੀ ਹੈ।
੭–ਹਿੰਦੁਸਤਾਨ ਦੀ ਸਭ ਤੋਂ ਪਹਲੀ ਰੇਲ ਦੀ ਸੜਕ ੨੦ ਮੀਲ ਲੰਮੀ ਸੀ, ਜਿਹੜੀ ੧੯੫੩ ਵਿਚ ਬੰਬਈ ਵਿਚ ਬਣਾਈ ਗਈ ਸੀ। ਸ: ੧੮੫੭ ਵਿੱਚ ੩੦੦ ਮੀਲ ਲੰਮੀ ਸੜਕ ਸੀ, ਪੰਜਾਹ ਵਰ੍ਹੇ ਪਿੱਛੋਂ ਅਰਥਾਤ ੧੯੦੯ ਵਿੱਚ ੩੧ ਹਜ਼ਾਰ ਮੀਲ ਲੰਬਾਈ ਦੀ ਸੜਕ ਤਿਆਰ ਹੋ ਗਈ, ਅਤੇ ਇੱਸੇ ਵਰ੍ਹੇ ਵਿਚ ਇਸ ਦਵਾਰਾ ੩੩ ਕਰੋੜ ਮੁਸਾਫਰ ਅਤੇ ੬ ਕਰੋੜ ਦਾ ਮਾਲ ਰਵਾਨਾ ਹੋਇਆ। ਤੀਜੇ ਦਰਜੇ