ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧੭)

ਦੇ ਮੁਸਾਫਰਾਂ ਪਾਸੋਂ ੧ ਪੈਸਾ ਮੀਲ ਪਿੱਛੇ ਅਤੇ ਮਾਲ ਉੱਤੇ ਇਕ ਮੀਲ ਤੇ ਇਕ ਟਨ ਪਿੱਛੇ ਦੋ ਪੈਸੇ ਤੋਂ ਘੱਟ ਹੀ ਕਰਇਆ ਲਿਆ ਜਾਂਦਾ ਹੈ।

—:o:—

੪-ਡਾਕਖਾਨਾਂ ਅਤੇ ਤਾਰ

੧–ਜੇਹੜਾ ਡਾਕਖਾਨੇ ਦਾ ਪ੍ਰਬੰਧ ਹੈ। ਪਿਛਲਿਆਂ ਸਮਿਆਂ ਵਿਚ ਇਸਦਾ ਨਾਉਂ ਥਾਉਂ ਨਹੀਂ ਸੀ, ਜਦ ਹਿੰਦੁਸਤਾਨ ਵਿਚ ਅਨੇਕਾਂ ਰਜਵਾੜੇ ਸਨ ਅਤੇ ਕੋਈ ਬਲਵਾਨ ਰਾਜਾ ਸਾਰਿਆਂ ਉੱਤੇ ਜਬ੍ਹਾ ਰੱਖਣ ਵਾਲਾ ਨਹੀਂ ਸੀ, ਡਾਕਖਾਨੇ ਦਾ ਪ੍ਰਬੰਧ ਹੋਣਾ ਬੜਾ ਅਸੰਭਵ ਸੀ, ਜੇਕਰ ਕਿਸੇ ਬਾਹਰਲੇ ਦੇਸ਼ਾਂ ਨੂੰ ਚਿੱਠੀ ਪੱਤ੍ਰ ਭੇਜਿਆ ਜਾਂਦਾ ਸੀ ਤਾਂ ਅਕਸਰ ਕਰਕੇ ਤਾਂ ਉਹ ਅੱਪੜਦਾ ਹੀ ਨਹੀਂ ਸੀ, ਜੇ ਅੱਪੜ ਭੀ ਜਾਂਦਾ ਸੀ ਤਾਂ ਕਈ ਮਹੀਨੇ ਲੱਗ ਜਾਂਦੇ ਸਨ ਅਤੇ ਖ਼ਰਚ ਭੀ ਬੜਾ ਪੈਂਦਾ ਸੀ॥

੨–ਸੰ: ੧੮੩੭ ਵਿਚ ਸਭ ਲੋਕਾਂ ਲਈ ਡਾਕ ਖਾਨੇ ਖੋਹਲੇ ਗਏ। ਓਹਨਾਂ ਦਿਨਾਂ ਵਿਚ ਟਿਕਟ ਨਹੀਂ ਸਨ, ਮਸੂਲ ਪਹਲਾਂ ਦੇਣਾ ਪੈਂਦਾ ਸੀ ਅਤੇ ਵਿੱਥ ਦੇ ਅਨੁਸਾਰ ਹੁੰਦਾ ਸੀ, ਉਸ ਸਮੇਂ ਬੰਬਈ ਤੋਂ ਕਲਕੱਤੇ ਚਿੱਠੀ ਭੇਜਣ ਦਾ ਖ਼ਰਚ ਇਕ ਰਪੱਯਾ ਇਕ ਤੋਲੇ ਪਿੱਛੇ ਸੀ।