ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧੯)

ਅਤੇ ਮਨੀਆਰਡਰ ਨਹੀਂ ਸਨ। ਹੁਣ ੮ ਹਜਾਰ ਸੇਵਿੰਗ ਬੈਂਕ ਹਨ ਅਤੇ ਇਨ੍ਹਾਂ ਵਿਚ ੧੨ ਲੱਖ ਲੋਕਾਂ ਦਾ ਹਸਾਬ ਹੈ, ਇਨ੍ਹਾਂ ਵਿੱਚ ਹਿੰਦੁਸਤਾਨੀ 9/10 ਹਨ, ਜਿਹੜੇ ਪਿਛਲਿਆਂ ਸਮਿਆਂ ਵਿਚ ਆਪਣੀ ਬੱਚਤ ਨੂੰ ਜ਼ਮੀਨ ਵਿਚ ਦੱਬਕੇ ਰਖਦੇ ਸਨ। ਹੁਣ ਸਰਕਾਰ ਸਾਂਭਦੀ ਹੈ ਅਤੇ ਨਾਲ ਹੀ ਵਿਆਜ ਭੀ ਦਿੰਦੀ ਹੈ। ਸੰ: ੧੯੧੧ ਵਿਚ ਇਸ ਰੁਪੱਯ ਦਾ ਜੋੜ ੧੭ ਕ੍ਰੋੜ ਸੀ; ਇਤਨੀ ਵੱਡੀ ਰਕਮ ਦਾ ਡਾਕਖਾਨੇ ਦੇ ਸੇਵੰਗ ਬੈਂਕ ਵਿਚ ਜਮਾਂ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਲੋਕੀ ਸਰਕਾਰ ਅੰਗ੍ਰੇਜ਼ੀ ਤੇ ਇਤਬਾਰ ਰੱਖਦੇ ਹਨ, ਵਰ੍ਹੇ ਦੇ ਵਰ੍ਹੇ ੩੭½ ਕ੍ਰੋੜ ਦੇ ਮਨੀਆਰਡਰ ਆਉਂਦੇ ਜਾਂਦੇ ਹਨ।

੬–ਤਾਰ ਦਵਾਰਾ ਕੇਵਲ ਬਪਾਰੀਆਂ ਨੂੰ ਹੀ ਮੱਦਦ ਨਹੀਂ ਮਿਲਦੀ, ਸਗੋਂ ਹੋਰ ਲੋਕਾਂ ਨੂੰ ਭੀ ਘਰੋਗੇ ਕੰਮਾਂ ਵਿਚ ਲਾਭ ਪਹੁੰਚਦਾ ਹੈ, ਇਹ ਸਰਕਾਰ ਨੂੰ ਭੀ ਸੁਖਦਈ ਹੈ, ਇਸ ਕਰਕੇ ਰਾਜ ਪ੍ਰਬੰਧ ਵਿਚ ਬੜੀ ਮੱਦਦ ਮਿਲਦੀ ਹੈ। ਪਿਛਲੇ ਬਾਦਸ਼ਾਹਾਂ ਵਿਚ ਅਕਬਰ ਅਤੇ ਔਰੰਗਜ਼ੇਬ ਜਿਹੇ ਬਲਕਾਰ ਬਾਦਸ਼ਾਹਾਂ ਨੂੰ ਭੀ ਇਹ ਵੱਡੀ ਸਹਾਇਤਾ ਪ੍ਰਾਪਤ ਨਹੀਂ ਸੀ। ਸੰ: ੧੯੫੧ ਵਿਚ ਤਾਰ ਦੀ