ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੨੧)
ਵਿਚ ਲਿਆ ਤਾਂ ਇਹ ਉਸ ਵੇਲੇ ਨਕੰਮੀਆਂ ਸਨ, ਲੜਾਈ ਝਗੜਿਆਂ ਦੇ ਹੋਣ ਕਰਕੇ ਇਹ ਉੱਕੀਆਂ ਬੇਕਾਰ ਹੋ ਗਈਆਂ ਸਨ। ਈਸਟ ਇੰਡੀਆ ਕੰਪਨੀ ਨੇ ਪੁਰਾਣੀਆਂ ਨਹਿਰਾਂ ਨੂੰ ਵਧਾਇਆਂ ਅਤੇ ਮੁਰੰਮਤ ਕਰਾਈ ਅਤੇ ਹੋਰ ਨਹਿਰਾਂ ਪੁਟਵਾਈਆਂ।।
੨–ਜਿਹੜੀਆਂ ਨਹਿਰਾਂ ਸੰ: ੧੮੫੮ ਵਿਚ ਵਗਦੀਆਂ ਸਨ ਉਨ੍ਹਾਂ ਨਾਲ ੧੫ ਲੱਖ ਏਕੜ ਜ਼ਮੀਨ ਸਿੰਜੀ ਜਾਂਦੀ ਸੀ, ਓਦੋਂ ਤੋਂ ੪੫ ਲੱਖ ਕ੍ਰੋੜ ਰੁਪਯਾ ਨਹਿਰਾਂ ਉੱਤੇ ਖਰਚ ਹੋ ਚੁੱਕਿਆ ਹੈ। ਹੁਣ ਹਿੰਦੁਸਤਾਨ ਵਿਚ ਸਾਰੀ ਦੁਨੀਆਂ ਨਾਲੋਂ ਚੰਗੀਆਂ ਨਹਿਰਾਂ ਮੌਜੂਦ ਹਨ, ੨ ਕ੍ਰੋੜ ੩੦ ਲੱਖ ਏਕੜ ਤੋਂ ਵੱਧ ਜ਼ਮੀਨ ਨੂੰ ਪਾਣੀ ਮਿਲਦਾ ਹੈ, ਅਤੇ ਇਸ ਵਿਚ ੬ ਕ੍ਰੋੜ ਰੁਪਏ ਦੀ ਕੀਮਤ ਦੀਆਂ ਫਸਲਾਂ ਹੁੰਦੀਆਂ ਹਨ।।
੩–ਨਹਿਰ ਗੰਗਾ ਇਕ ਨਵੇਂ ਦਰ੍ਯਾ ਸਮਨ ੪੬o ਮੀਲ ਲੰਮੀ ਹੈ, ਅਤੇ ਇਸ ਦੀਆਂ ਸ਼ਾਖਾਂ ੪੪੮o ਮੀਲ ਹਨ।।
੪–ਪੰਜਾਬ ਵਿਚ ੪੫00 ਮੀਲ ਵੱਡੀਆਂ ਨਹਿਰਾਂ ਅਤੇ ਉਨ੍ਹਾਂ ਦੀਆਂ ਸ਼ਾਖਾਂ ਹਨ, ਅਤੇ ੧o੫oo ਮੀਲ ਛੋਟੇ ਖਾਲ ਹਨ, ਇਹ ਸਾਰੇ ੫੦ ਲੱਖ ਏਕੜ ਜ਼ਮੀਨ ਨੂੰ ਸਿੰਜਦੇ ਹਨ। ਨਹਿਰ ਚਨਾਬ ਨੇ ਇਕ ਉੱਜੜੀ ਹੋਈ ਅਤੇ ਸੁੱਕੀ ਹੋਈ