ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੩)

ਖੇਤੀ ਬਾੜੀ ਨਾਲ ਹੁੰਦਾ ਹੈ, ਇਸ ਕਰਕੇ ਸਰਕਾਰ ਵਾਹੀ ਕਰਨ ਵਾਲਿਆਂ ਦਾ ਖਾਸ ਧਿਆਨ ਰੱਖਦੀ ਹੈ। ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੰਦੀ ਹੈ, ਅਤੇ ਦੱਸਦੀ ਹੈ ਕਿ ਖੇਤੀ ਬਾੜੀ ਦਾ ਕੰਮ ਕਿਨ੍ਹਾਂ ਤ੍ਰੀਕਿਆਂ ਨਾਲ ਚੰਗੀ ਤਰਾਂ ਹੋ ਸਕਦਾ ਹੈ॥

੨–ਪਰਜਾ ਲਈ ਵੱਡੀ ਲੋੜ ਸੁਖ ਤੇ ਰਾਖੀ ਦੀ ਹੈ, ਜਦ ਫ਼ੌਜਾਂ ਲੁੱਟਦੀਆਂ ਮਾਰਦੀਆਂ ਇਧਰ ਓਧਰ ਫਿਰਦੀਆਂ ਹੋਣ,ਖੇਤਾਂ ਨੂੰ ਉਜਾੜਦੀਆਂ ਹੋਣ ਅਤੇ ਗ੍ਰੀਬ ਰਾਹਕਾਂ ਦੀਆਂ ਫਸਲਾਂ ਨੂੰ ਕੱਟਣ ਅਤੇ ਸਾੜਨ ਵਿੱਚ ਲਗੀਆਂ ਹੋਣ ਤਾਂ ਖੇਤੀ ਬਾੜੀ ਕਰਨੀ ਅਸੰਭਵ ਹੈ। ਹੁਣ ਹਰ ਥਾਂ ਅਮਨ ਚੈਨ ਹੈ ਜਿਉਂ ਜਿਉਂ ਇਲਾਕੇ ਅੰਗ੍ਰੇਜ਼ੀ ਰਾਜ ਵਿੱਚ ਮਿਲਦੇ ਗਏ ਪ੍ਰਜਾ ਅਮਨ ਅਮਾਨ ਨਾਲ ਖੇਤੀ ਬਾੜੀ ਕਰਨ ਲਗ ਪਈ।

੩–ਪ੍ਰਜਾ ਦੀ ਦੂਜੀ ਲੋੜ ਭੋਂ ਉੱਤੇ ਮਾਮੂਲੀ ਦਰਜੇ ਦਾ ਮਸੂਲ ਹੈ, ਅੰਗ੍ਰੇਜ਼ੀ ਰਾਜ ਵਿੱਚ ਉਹ ਭੀ ਬਹੁਤਾ ਨਹੀਂ ਹੈ, ਪ੍ਰਜਾ ਉਸ ਨੂੰ ਦੇਕੇ ਬਾਕੀ ਰੁਪਯਾ ਜਿਵੇਂ ਚਾਹੇ ਵਰਤ ਸਕਦੀ ਹੈ, ਮਾਮਲਾ ਉਗ੍ਰਾਹੁਣ ਵਾਲਿਆਂ ਅਫਸਰਾਂ ਨੂੰ ਸਰਕਾਰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦੀ ਹੈ, ਪ੍ਰਜਾ ਨੂੰ ਕੁਝ ਨਹੀਂ ਦੇਣਾ ਪੈਂਦਾ, ਜਿਤਨਾ ਅਨਾਜ ਲੋੜ ਤੋਂ ਵੱਧ ਹੋਵੇ ਜ਼ਿਮੀਦਾਰ ਬਪਾਰੀਆਂ ਪਾਸ ਵੇਚ ਸਕਦਾ ਹੈ, ਜੇਹੜੇ ਦੇਸ ਦੇ ਹੋਰ ਹਿੱਸਿਆਂ ਵਿੱਚ