(੫੩੨)
ਦੁਵਨੇਤ ਨਾਲ ਬੀਮਾਰ ਪੈ ਜਾਵੇ, ਕੰਮ ਕਰਨ ਦੇ ਯੋਗ ਨਾ ਰਹੇ ਅਥਵਾ ਬੁੱਢਾ ਹੋ ਜਾਵੇ ਤਾਂ ਬੱਚਤ ਦਾ ਜਮਾਂ ਕੀਤਾ ਹੋਇਆ ਰੁਪਯਾ ਕੰਮ ਆਉਂਦਾ ਹੈ, ਇਸੇ ਕਾਰਨ ਸਰਕਾਰ ਜਥਾ ਸ਼ਕਤ ਜਿਮੀਦਾਰਾਂ ਦੀ ਰੁਪਯਾ ਬਚਾ ਕੇ ਰੱਖਣ ਵਿੱਚ ਸਹਾਇਤਾ ਕਰਦੀ ਹੈ॥
੨–ਕਦੇ ਕਦੇ ਆਦਮੀ ਨੂੰ ਹੁਦਾਰ ਲੈਣ ਦੀ ਭੀ ਲੋੜ ਪੈ ਜਾਂਦੀ ਹੈ, ਪੁਰਾਣਿਆਂ ਸਮਿਆਂ ਵਾਂਗ ਹੁਣ ਭੀ, ਸਾਹੂਕਾਰ ਲੋਕ ਭਾਰੇ ਵਿਆਜ ਲੈ ਕੇ ਰੁਪੱਯਾ ਹੁਦਾਰ ਦਿੰਦੇ ਹਨ, ਜੇਕਰ ਕੋਈ ਗਰੀਬ ਆਦਮੀ ਇਨ੍ਹਾਂ ਪਾਸੋਂ ਰੁਪੱਯਾ ਹੁਦਾਰ ਲੈ ਭੀ ਲਵੇ ਤਾਂ ਹਮੇਸ਼ਾ ਲਈ ਕਰਜ਼ੇ ਦੇ ਹੇਠਾਂ ਹੀ ਰਹਿੰਦਾ ਹੈ। ਇਸ ਬਿਪਤਾ ਤੋਂ ਬਚਾਣ ਦੀ ਖਾਤਰ ਸਰਕਾਰ ਜ਼ਿਮੀਦਾਰਾਂ ਨੂੰ ਥੋੜੇ ਵਿਆਜ ਤੇ ਰੁਪਯਾ ਦੇਕੇ ਇਨ੍ਹਾਂ ਦੀ ਸਹਾਇਤਾ ਕਰਦੀ ਹੈ। ਇਹ ਕਿਸੇ ਢੰਗ ਨਾਲ ਹੁੰਦਾ ਹੈ? ਹੇਠਾਂ ਦਸਿਆ ਜਾਂਦਾ ਹੈ॥
੩–ਡਾਕਖਾਨਿਆਂ ਵਿੱਚ ਸੇਵਿੰਗ ਬੈਂਕ ਹਨ, ਇਨ੍ਹਾਂ ਵਿੱਚ ਜਿਸਦਾ ਜੀ ਚਾਹੇ ਚਾਰ ਆਨੇ ਦੀ ਨਿੱਕੀ ਜਿਹੀ ਰਕਮ ਤੱਕ ਜਮਾਂ ਕਰਾ ਸਕਦਾ ਹੈ। ਇਹ ਰਪੱਯਾ ਬੱਚਤ ਵਿੱਚ ਰਹਿੰਦਾ ਹੈ ਅਤੇ ਨਾਲ ਹੀ ਤਿੰਨ ਰੁਪਏ ਸੈਂਕੜਾ ਵਿਆਜ ਵੀ ਮਿਲਦਾ ਹੈ; ਕਿਸੇ ਹੋਰ ਘਰੋਗੇ ਬੈਂਕ ਤੋਂ ਵਿਆਜ ਤਾਂ ਬੇਸ਼ਕ