ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੩)

ਵੱਧ ਮਿਲ ਸਕਦਾ ਹੈ, ਪਰ ਓਥੇ ਨਿੱਕੀਆਂ ਨਿੱਕੀਆਂ ਰਕਮਾਂ ਨਹੀਂ ਜਮਾਂ ਹੁੰਦੀਆਂ ਅਤੇ ਚੰਗੇ ਤੋਂ ਚੰਗੇ ਬੈਂਕ ਦੇ ਟੁੱਟਣ ਦਾ ਡਰ ਲੱਗਿਆ ਰਹਿੰਦਾ ਹੈ, ਪਰ ਸਰਕਾਰੀ ਬੈਂਕ ਟੁੱਟ ਨਹੀਂ ਸਕਦਾ। ਸੰ: ੧੯੧੧ ਵਿੱਚ ੧੦ ਕਰੋੜ ਰੁਪਯਾ ਪੰਜਾਂ ਡਾਕਖਾਨਿਆਂ ਦੇ ਬੈਂਕਾਂ ਵਿੱਚ ਜਮਾਂ ਸੀ, ਇਹ ਗਰੀਬ ਲੋਕਾਂ ਦੀ ਬੱਚਤ ਦਾ ਰੁਪਯਾ ਸੀ, ਸਾਰੇ ਵਰ੍ਹੇ ਵਿੱਚ ਕੋਈ ਆਦਮੀ ਪੰਜ ਸੌ ਰੁਪਏ ਤੋਂ ਵੱਧ ਜਮਾਂ ਨਹੀਂ ਕਰ ਸਕਦਾ ਅਤੇ ਪੰਜ ਹਜ਼ਾਰ ਤੋਂ ਵੱਧ ਰਕਮ ਅਜੇਹੇ ਬੈਂਕਾਂ ਵਿੱਚ ਜਮਾਂ ਨਹੀ ਰਹ ਸਕਦੀ।

੧–ਸੰ: ੧੮੮੩ ਤੋਂ ਸਰਕਾਰੀ ਅਫਸਰਾਂ ਨੂੰ ਅਧਿਕਾਰ ਹੈ ਕਿ ਥੋੜੇ ਵਿਆਜ ਤੇ ਅਥਵਾ ਕਈ ਵੇਰ ਬਿਨਾਂ ਵਿਆਜ ਜ਼ਿਮੀਦਾਰਾਂ ਨੂੰ ਹਦਾਰ ਰੁਪਯਾ ਦੇ ਦੇਣ, ਤਾਂਕ ਓਹ ਚੰਗਾ ਬੀਜ ਅਥਵਾ ਚੰਗੇ ਪਸ਼ੂ ਖਰੀਦ ਸਕਣ ਅਤੇ ਜਦ ਚੰਗੇ ਫਸਲੀ ਲੱਗਣ ਤਾਂ ਕਰਜ਼ਾ ਮੋੜ ਦੇਣ। ਸੰ: ੧੯੦੯ ਵਿੱਚ ਇਸ ਪ੍ਰਕਾਰ ਦੇ ਕਰਜ਼ੇ ਵਿੱਚ ਦੋ ਕ੍ਰੋੜ ਰੁਪਯਾ ਲੈ ਲੱਗਿਆ ਹੋਇਆ ਸੀ।

੧–ਸਰਕਾਰ ਨੇ ਸੰ: ੧੯੦੪ ਵਿੱਚ ਜ਼ਿਮੀਦਾਰੀ ਬੈਂਕ ਅਤੇ ਸਾਂਝੀ ਰਾਸ ਵਾਲੀਆਂ ਸੁਸਾਇਟੀਆਂ ਕਾਇਮ ਕੀਤੀਆਂ, ਇਨ੍ਹਾਂ ਦਾ ਹਰੇਕ ਮੈਂਬਰ ਹੋਰਨਾਂ ਦੀ ਭੀ ਸਹਾਇਤਾ ਕਰ ਸਕਦਾ ਹੈ ਅਤੇ ਆਪ ਭੀ