ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੨)

ਹਸਪਤਾਲ ਹੈ, ਜਿਸ ਵਿਚ ਸਿੱਖੀਆਂ ਹੋਈਆਂ ਦਾਈਆਂ ਕੰਮ ਕਰਦੀਆਂ ਹਨ। ਇੱਥੇ ਸਿਵਲ ਸਰਜਨ ਦੇ ਅਧੀਨ ਜ਼ਿਲੇ ਦੇ ਵੱਡੇ ੨ ਪਿੰਡਾਂ ਵਿੱਚ ਛੋਟੇ ੨ ਹਸਪਤਾਲ ਹਨ, ਜਿਨ੍ਹਾਂ ਵਿਚ ਐਸਸਟੰਟ ਸਰਜਨ, ਅਤੇ ਕਈ ਥਾਈਂ ਦਾਈਆਂ ਹੀ ਕੰਮ ਕਰਦੀਆਂ ਹਨ। ਦੇਸੀ ਅਤੇ ਵਲੈਤੀ ਸਪਾਹੀਆਂ ਦੀ ਬੜੀ ਸੰਭਾਲ ਕੀਤੀ ਜਾਂਦੀ ਹੈ। ਹਰੇਕ ਪਲਟਨ ਵਿਚ ਅੱਡੋ ਅੱਡ ਡਾਕਟਰ ਅਤੇ ਦਾਈ (ਨਰਸਾਂ) ਹਨ, ਸਪਾਹੀਆਂ ਦਾ ਇਲਾਜ ਮੁਫਤ ਹੁੰਦਾ ਹੈ ਅਤੇ ਓਹਨਾਂ ਨੂੰ ਦਵਾਈ ਭੀ ਮੁਫਤ ਮਿਲਦੀ ਹੈ।

੩–ਪਰਦੇ ਵਾਲੀਆਂ ਤੇ ਉੱਚ ਜਾਤੀਆਂ ਦੀਆਂ ਇਸਤ੍ਰੀਆਂ ਲਈ ਜੇਹੜੀਆਂ ਸਾਧਾਰਨ ਹਸਪਤਾਲ ਵਿਚ ਨਹੀਂ ਜਾ ਸਕਦੀਆਂ, ਜਨਾਨਾ ਹਸਪਤਾਲ ਖੁੱਲੇ ਹੋਏ ਹਨ, ਜਿਨ੍ਹਾਂ ਵਿਚ ਡਾਕਟਰ ਇਸਤ੍ਰੀਆਂ ਅਤੇ ਦਾਈਆਂ ਕੰਮ ਕਰਦੀਆਂ ਹਨ। ਇਸ ਪ੍ਰਕਾਰ ਦੇ ੨੬੦ ਹਸਪਤਾਲ ਹਨ ਅਤੇ ਇਨ੍ਹਾਂ ਵਿਚ ਹਰ ਵਰ੍ਹੇ ੨੦ ਲੱਖ ਤੋਂ ਵੱਧ ਇਸਤ੍ਰੀਆਂ ਦਾ ਇਲਾਜ ਹੁੰਦਾ ਹੈ॥

੪੩–ਹਿੰਦੁਸਤਾਨ ਵਿਚ ਤਾਪ ਦੀ ਬੀਮਾਰੀ ਨਾਲ ਬਹੁਤ ਲੋਕ ਮਰਦੇ ਹਨ, ਇਸ ਲਈ ਸਭ ਤੋਂ ਵਧੀਆ ਦਵਾਈ ਕੁਨੈਨ ਹੈ, ਇਹ ਸਿਨਕੋਨਾ