ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪੪)

ਰੂੜੀ ਪਾਉਣ ਦੇ ਕੰਮ ਵਿਚ ਲਿਆਉਂਦੇ ਹਨ।

੬–ਚੇਚਕ (ਸੀਤਲਾ) ਦੇ ਰੋਕਣ ਲਈ ਲੋੱਦੇ ਲਾਉਣ ਵਾਲੇ ਨੌਕਰ ਰੱਖੇ ਹੋਏ ਹਨ, ਯੂਰਪ ਵਿਚ ਪਹਲਾਂ ਤਾਂ ਇਸ ਭਿਆਨਕ ਬੀਮਾਰੀ ਨਾਲ ਬਹੁਤ ਮਰਦੇ ਸਨ, ਪਰ ਹੁਣ ਇਸ ਬੀਮਾਰੀ ਨਾਲ ਕੋਈ ਨਹੀਂ ਮਰਦਾ, ਕਿਉਂਕਿ ਲੋੱਦੇ ਨੇ ਇਸ ਦੀਆਂ ਜੜ੍ਹਾਂ ਪੱਟ ਸੁੱਟੀਆਂ ਹਨ, ਇਸੇ ਤਰਾਂ ਹਿੰਦੁਸਤਾਨ ਵਿਚ ਵੀ ਇਸ ਬੀਮਾਰੀ ਨਾਲ ਅੱਗੇ ਨਾਲੋਂ ਘੱਟ ਆਦਮੀ ਮਰਦੇ ਹਨ, ਕਿਉਂਕਿ ਇੱਥੇ ਭੀ ਬਹੁਤ ਸਾਰੇ ਲੋਕਾਂ ਨੂੰ ਲੋੱਦੇ ਲਾਏ ਜਾਂਦੇ ਹਨ, ਜੇਕਰ ਹਰੇਕ ਆਦਮੀ ਲੋੱਦੇ ਲਗਵਾ ਲਵੇ ਤਾਂ ਇਸ ਬੀਮਾਰੀ ਨਾਲ ਕੋਈ ਮੌਤ ਨਾਂ ਹੋਵੇ।

੧–ਇੱਕ ਹੋਰ ਭਿਆਨਕ ਬਿਮਾਰੀ ਪਲੇਗ ਹੈ, ਇਹ ਹਿੰਦੁਸਤਾਨ ਵਿੱਚ ਪੁਰਾਣਿਆਂ ਸਮਿਆਂ ਤੋਂ ਚਲੀ ਆਉਂਦੀ ਹੈ, ਸੰ: ੧੮੯੬ ਵਿੱਚ ਇਹ ਬੀਮਾਰੀ ਬੰਬਈ ਵਿੱਚ ਫੈਲ ਗਈ ਅਤੇ ਬਹੁਤ ਸਾਰੇ ਆਦਮੀ ਮਰ ਗਏ, ਬਹੁਤ ਸਾਰੀ ਖੋਜ ਪੜਤਾਲ ਤੋਂ ਪਤਾ ਲੱਗਾ ਹ ਕਿ ਇਹ ਨਿੱਜਸ ਬੀਮਾਰੀ ਚੂਹਿਆਂ ਦੇ ਪਿੱਸੂਆਂ ਨਾਲ ਫੈਲਦੀ ਹੈ, ਇਸ ਲਈ ਇਸ ਬੀਮਾਰੀ ਨੂੰ ਰੋਕਣ ਲਈ ਚੂਹਿਆਂ ਦਾ ਮਾਰਨਾ ਯੋਗ ਸਾਧਨ ਸਮਝਿਆ ਗਿਆ ਹੈ। ਜਿਸ