ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/243

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੧)

ਨਿਯਮ ਅਨੁਸਾਰ ਪੰਜ ਸਾਲ ਹਿੰਦੁਸਤਾਨ ਵਿੱਚ ਰਹਿੰਦੇ ਹਨ, ਸ਼ਾਹੀ ਦਰਬਾਰ ਵਿੱਚ ਸਭ ਰਾਜੇ, ਨਵਾਬ ਵੈਸਰਾਇ ਦੇ ਸਾਮ੍ਹਣੇ ਉਸੇ ਤਰਾਂ ਨਜ਼ਰਾਂ ਪੇਸ਼ ਕਰਦੇ ਹਨ ਜਿਸ ਤਰਾਂ ਬਾਦਸ਼ਾਹ ਦੀ ਸੇਵਾ ਵਿੱਚ। ਜਿਸਤਰਾਂ ਇੰਗਲੈਂਡ ਵਿੱਚ ਬਾਦਸ਼ਾਹ ਅਪ੍ਰਾਧੀਆਂ ਨੂੰ ਮਾਫੀ ਦੇ ਸਕਦਾ ਹੈ ਇਸੇ ਤਰਾਂ ਵੈਸਸਰਇ ਨੂੰ ਭੀ ਅਧਿਕਾਰ ਹੈ ਕਿ ਜੇ ਯੋਗ ਸਮਝੇ ਤਾਂ ਕਿਸੇ ਅਜਿਹੇ ਅਪ੍ਰਾਧੀ ਨੂੰ ਮਾਫੀ ਦੇ ਦੇਵੇ ਜਿਸ ਲਈ ਮੌਤ ਦੀ ਸਜ਼ਾ ਹੋ ਚੁੱਕੀ ਹੋਵੇ॥

੫–ਵੈਸਰਾਇ ਦੀ ਸਹਾਇਤਾ ਲਈ ਦੋ ਕੌਂਸਲਾਂ ਹਨ, ਇਨਾਂ ਵਿੱਚੋਂ ਇੱਕ ਛੋਟੀ ਜਹੀ ਕੇਵਲ ੭ ਮੈਂਬਰਾਂ ਦੀ ਹੈ, ਜਿਸ ਵਿਚ ਫੌਜ ਦੇ ਕਮਾਂਡਰ ਇਨ ਚੀਫ (ਸੈਨਾਂ ਪਤੀ) ਭੀ ਸ਼ਾਮਲ ਹਨ, ਸੰ: ੧੯੧੪ ਤੋਂ ਇਨ੍ਹਾਂ ਮੈਂਬਰਾਂ ਵਿੱਚ ਇੱਕ ਹਿੰਦੁਸਤਾਨੀ ਮੈਂਬਰ ਭੀ ਹੁੰਦੇ ਹਨ, ਇਸ ਕੌਂਸਲ ਦਾ ਨਾਉਂ ਐਗਜ਼ਕਟਿਵ (ਪ੍ਰਬੰਧਕ) ਕੌਂਸਲ ਹੈ, ਇਸਦੇ ਜਲਸੇ ੬ ਮਹੀਨੇ · ਦਿੱਲੀ ਵਿਚ-ਜੋ ਮੁਗ਼ਲਾਂ ਦੇ ਸਮੇਂ ਦੀ ਤਰ। ਰਾਜਧਾਨੀ ਹੈ-ਹੁੰਦੇ ਹਨ, ਕੀ ੬ ਮਹੀਨੇ ਅਰਥਾਤ ਮਈ ਤੋਂ ਅਕਤੂਬਰ ਤਕ ਸ਼ਿਮਲੇ ਵਿੱਚ ਜਿਥੋਂ ਦੀ ਜਲਵਾਯੂ ਠੰਢੀ ਅਤੇ ਅਰੋਗ ਹੈ ਇਕੱਠ ਹੁੰਦੇ ਹਨ, ਹਰ ਹਫਤੇ ਇਸ ਕੌਂਸਲ ਦੀ ਇੱਕ ਨਾ ਇੱਕ ਇਕੱਠ ਜ਼ਰੂਰ ਹੁੰਦਾ ਹੈ।