ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੪)

ਕੰਨ ਖੋਲ੍ਹ ਦਿੱਤੇ ਗਏ ਕਿ ਤੇਰਾ ਕੋਈ ਹੱਕ ਨਹੀਂ, ਪਰ ਪਿੱਛੋਂ ਕਲਾਈਵ ਨੇ ਕੁਝ ਦੁਆ ਹੀ ਦਿੱਤਾ।

੬–ਸਰਾਜੁੱਦ ਦੌਲਾ ਨੱਸਿਆ ਤਾਂ ਸੀ, ਪਰ ਇਕ ਅਜੇਹੇ ਆਦਮੀ ਨੇ ਫੜ ਲਿਆ ਜਿਸਦਾ ਉਸ ਨੇ ਕਦੇ ਨੱਕ ਵਢਾਇਆ ਸੀ। ਫੜਿਆ ਹੋਇਆ ਮੀਰ ਜਾਫਰ ਦੇ ਪੁੱਤ੍ਰ ਮੀਰਨ ਦੇ ਪੇਸ਼ ਹੋਇਆ, ਜਿਸਨੇ ਤੁਰਤ ਮਰਵਾ ਦਿੱਤਾ। ਅੰਗ੍ਰੇਜ਼ਾਂ ਦੀ ਸਹੈਤਾ ਦੇ ਬਦਲੇ ਨਵੇਂ ਨਵਾਬ ਨੇ ਓਹਨਾ ਦਾ ਸਾਰਾ ਹਰਜਾ ਭਰ ਦਿੱਤਾ ਅਤੇ ਕਲਾਈਵ ਅਰ ਹੋਰ ਅਫ਼ਸਰਾਂ ਨੂੰ ਵੱਡੀਆਂ ੨ ਨਜ਼ਰਾਂ ਦਿੱਤੀਆਂ। ਕਲਕੱਤੇ ਦੇ ਦੁਆਲੇ ਦਾ ਇਲਾਕਾ ਜੇਹੜਾ ੨੪ ਪ੍ਰਗਣੇ ਦੇ ਨਾਉਂ ਤੇ ਪ੍ਰਸਿੱਧ ਹੈ ਕੰਪਨੀ ਨੂੰ ਬਖਸ਼ ਦਿੱਤਾ ਅਤੇ ਦੋ ਵਰਿਹਾਂ ਪਿੱਛੋਂ ਉਸ ਇਲਾਕੇ ਦਾ ਮਾਮਲਾ ਜੇਹੜਾ ਕੰਪਨੀ ਭਰਦੀ ਹੁੰਦੀ ਸੀ ਕਲਾਈਵ ਨੂੰ ਇਨਾਮ ਦੇ ਦਿੱਤਾ। ਇਸ ਨਾਲ ਕਲਾਈਵ ਬੜਾ ਧਨਾਢ ਹੋ ਗਿਆ। ਏਹ ਕਲਾਈਵ ਦੀ ਜਾਗੀਰ ਅਖਵਾਂਦੀ ਸੀ ਅਤੇ ਕਲਾਈਵ ਦੇ ਜੀਉਂਦੇ ਜੀ ਕੰਪਨੀ ਬਰਾਬਰ ਏਹ ਮਾਮਲਾ ਉਸਨੂੰ ਦਿੰਦੀ ਰਹੀ। ਹਿੰਦੁਸਤਾਨ ਵਿੱਚ ਏਹ ਪਹਿਲਾ ਇਲਾਕਾ ਸੀ ਜੋ ਕੰਪਨੀ ਨੇ ਪ੍ਰਾਪਤ ਕੀਤਾ। ਬੰਗਾਲ ਹਾਤੇ ਦੀ ਨੀਉਂ ਇਸੇ ਤੋਂ ਰੱਖੀ ਗਈ ਸੀ।

—:o:—