ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੫)

੫੮-ਫ਼੍ਰਾਂਸੀਆਂ ਦਾ ਸੂਰਜਸਤ

[ਸੰ: ੧੭੫੬ ਤੋਂ ੧੭੬੩ ਈ: ਤੀਕ]

੧–ਯੂਰਪ ਵਿੱਚ ਸੰ: ੧੭੫੬ ਤੋਂ ੧੭੬੩ ਈ: ਤਕ ਕਈ ਫਰੰਗੀ ਕੌਮਾਂ ਵਿੱਚ ਬੜੀ ਭਾਰੀ ਲੜਾਈ ਰਹੀ। ਇਸਨੂੰ 'ਸਤ ਬਰਸਾ ਜੁੱਧ' ਆਖਦੇ ਹਨ। ਇਸ ਜੁੱਧ ਵਿੱਚ ਅੰਗ੍ਰੇਜ਼ਾਂ ਦਾ ਟਾਕਰਾ ਫ੍ਰਾਂਸੀਆਂ ਨਾਲ ਸੀ।

੨–ਜਿਸ ਵੇਲੇ ਏਹ ਜੁੱਧ ਅਰੰਭ ਹੋਇਆ ਉਸ ਵੇਲੇ ਕਰਨੈਲ ਕਲਾਈਵ ਸਾਰੀ ਅੰਗ੍ਰੇਜ਼ੀ ਫੌਜ ਦੇ ਨਾਲ ਬੰਗਾਲੇ ਵਿੱਚ ਸੀ। ਇਸ ਨੇ ਝੱਟ ਚੰਦ੍ਰ ਨਗਰ ਤੇ ਕਬਜ਼ਾ ਕਰ ਲਿਆ, ਮਾਨੋਂ ਉੱਤ੍ਰੀ ਹਿੰਦ ਵਿੱਚ ਫ੍ਰਾਂਸੀਆਂ ਕੋਲ ਕੋਈ ਥਾਉਂ ਨਾਂ ਰਿਹਾ। ਦੱਖਣੀ ਹਿੰਦ ਵਿੱਚ ਅੰਗ੍ਰੇਜ਼ਾਂ ਕੋਲ ਐਨਾ ਸਾਮਾਨ ਨਹੀਂ ਸੀ ਕਿ ਉਸ ਨਾਲ ਪਾਂਡੀਚਰੀ ਲੈ ਸਕਦੇ, ਨਾਂ ਫ੍ਰਾਂਸੀਆਂ ਕੋਲ ਹੀ ਐਨੀ ਫੌਜ ਸੀ ਕਿ ਮਦਰਾਸ ਲੈ ਸਕਦੇ। ਇਸਦਾ ਫਲ ਏਹ ਹੋਇਆ ਕਿ ਦੋ ਵਰਿਹਾਂ ਤੀਕ ਦੋਵੇਂ ਧਿਰਾਂ ਜਿਉਂ ਦੀਆਂ ਤਿਉਂ ਰਹੀਆਂ।

੩–ਸੰ: ੧੭੫੮ ਈ: ਵਿੱਚ ਬਹੁਤ ਸਾਰੀ ਫ੍ਰਾਂਸੀ ਫੌਜ ਕਾਊਂਟ ਲਾਲੀ ਦੀ ਕਮਾਨ ਵਿੱਚ ਹਿੰਦੁਸਤਾਨ ਵਿੱਚ ਆਈ। ਇਸ ਨੂੰ ਕਿਹਾ ਗਿਆ ਸੀ ਕਿ ਅੰਗ੍ਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕਢ ਦੇਣਾਂ,