ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੬)

ਇਸ ਲਈ ਜਿਸ ਰਾਤ ਨੂੰ ਕਾਉਂਟ ਲਾਲੀ ਹਿੰਦੁਸਤਾਨ ਅੱਪੜਿਆ ਓਸੇ ਰਾਤ ਸੇਂਟ ਡੇਵਿਡ ਦੇ ਕਿਲੇ ਉੱਤੇ ਹੱਲਾ ਬੋਲ ਦਿੱਤਾ ਅਤੇ ਸੁਖੈਨ ਹੀ ਫਤੇ ਕਰ ਲਿਆ, ਸਗੋਂ ਕਿਲੇ ਨੂੰ ਢਾਹ ਸੁਟਿਆ ਜੋ ਫੇਰ ਨਵਾਂ ਸਿਰਿਓਂ ਬਣ ਹੀ ਨਾਂ ਸਕਿਆ।

੪–ਉਪ੍ਰੰਤ ਲਾਲੀ ਨੇ ਬੂਸੀ ਨੂੰ ਹੁਕਮ ਦਿੱਤਾ ਕਿ ਤੂੰ ਦੱਖਣੋਂ ਇੱਥੇ ਆ ਜਾ, ਮੈਂ ਅਤੇ ਤੂੰ ਦੋਵੇਂ ਰਲਕੇ ਮਦਰਾਸ ਤੇ ਹੱਲਾ ਕਰਾਂਗੇ। ਗੱਲ ਕਾਹਦੀ ਏਹਨਾਂ ਦੋਹਾਂ ਰਲਕੇ ਮਦਰਾਸ ਉੱਤੇ ਹੱਲਾ ਕੀਤਾ, ਛੇ ਮਹੀਨਿਆਂ ਤੀਕ ਮੇਜਰ ਲਾਰੈਂਸ ਨੇ ਬਹਾਦਰੀ ਨਾਲ ਮਦਰਾਸ ਨੂੰ ਬਚਾਈ ਰੱਖਿਆ। ਇਸ ਦੇ ਪਿੱਛੋਂ ਇੰਗਲੈਂਡ ਤੋਂ ਜਹਾਜ਼ ਵਿੱਚ ਚੜ੍ਹਕੇ ਕੁਛ ਫ਼ੌਜ ਭੀ ਆ ਗਈ। ਥੋੜੇ ਦਿਨਾਂ ਵਿੱਚ ਹੀ ਲਾਲੀ ਅਤੇ ਉਸਦੀ ਫ੍ਰਾਂਸੀ ਫ਼ੌਜ ਨੂੰ ਹਟਾ ਦਿੱਤਾ ਗਿਆ। ਕਰਨੈਲ ਕੂਟ ਅੰਗ੍ਰੇਜ਼ੀ ਫ਼ੌਜ ਦਾ ਕਮਾਨੀਅਰ ਸੀ, ਇਸ ਨੇ ਫ੍ਰਾਂਸੀਆਂ ਦਾ ਪਿੱਛਾ ਦਬਾਇਆ ਅਤੇ ਵਿੰਦਵਾਸ਼ ਦੇ ਅਸਥਾਨ ਪੁਰ, ਜੇਹੜਾ ਮਦਰਾਸ ਅਤੇ ਪਾਂਡੀਚਰੀ ਦੇ ਵਿਚਕਾਰ ਹੈ, ਸੰ: ੧੭੬੦ ਈ: ਵਿੱਚ ਇਨ੍ਹਾਂ ਨੂੰ ਪੂਰੀ ਪੂਰੀ ਹਾਰ ਦਿੱਤੀ। ਹਿੰਦੁਸਤਾਨ ਵਿੱਚ ਜੋ ਲੜਾਈਆਂ ਅੰਗ੍ਰੇਜ਼ਾਂ ਅਤੇ ਫ੍ਰਾਂਸੀਆਂ ਵਿੱਚ ਹੋਈਆਂ ਉਨ੍ਹਾਂ ਵਿੱਚੋਂ ਇਹ ਸਭ ਤੋਂ ਵੱਡੀ ਸੀ। ਕਰਨੈਲ ਕੂਟ ਨੇ ਪਾਂਡੀਚਰੀ ਤੇ ਭੀ ਧਾਵਾ ਕੀਤਾ