ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫੮)

ਲਈ ਫ਼੍ਰਾਂਸੀਆਂ ਨੂੰ ਮੋੜ ਦਿਤੇ ਗਏ। ਜੇਹੜਾ ਜੁੱਧ ਸੰ: ੧੭੪੪ ਈ: ਵਿੱਚ ਅਰੰਭ ਹੋਇਆ ਸੀ ਇਸ ਤਰਾਂ ਉਸਦਾ ੨੦ ਵਰਿਹਾਂ ਪਿੱਛੋਂ ਅੰਤ ਹੋਇਆ। ਇਸਦਾ ਅਰੰਭ ਤਾਂ ਇਸਤਰਾਂ ਹੋਇਆ ਸੀ ਕਿ ਫ਼੍ਰਾਂਸੀਆਂ ਨੇ ਮਦਰਾਸ ਵਿੱਚ ਅੰਗ੍ਰੇਜ਼ ਬਪਾਰੀਆਂ ਉਤੇ ਹੱਲਾ ਕੀਤਾ ਸੀ ਅਤੇ ਅੰਤ ਏਹ ਹੋਇਆ ਕਿ ਅੰਗ੍ਰੇਜ਼ ਇਕ ਵੱਡੇ ਸਾਰੇ ਇਲਾਕੇ ਦੇ ਹਾਕਮ ਹੋ ਕਰਕੇ ਦੱਖਣੀ ਹਿੰਦ ਵਿੱਚ ਸਭ ਤੋਂ ਬਲਵਾਨ ਗਿਣੇ ਜਾਣ ਲੱਗੇ॥

—:o:—

੫੯-ਮੀਰ ਜਾਫਰ

[ਸੰ: ੧੭੫੮ ਤੋਂ ੧੭੬੧ ਈ: ਤੀਕ]

੧–ਕਲਾਈਵ ਨੇ ਮੀਰ ਜਾਫ਼ਰ ਨੂੰ ਬਾਦਸ਼ਾਹ ਦਿੱਲੀ ਦੀ ਆਗਿਆ ਤੋਂ ਬਿਨਾਂ ਹੀ ਬੰਗਾਲੇ ਦੇ ਤਖ਼ਤ ਉੱਤ ਬਿਠਾ ਦਿੱਤਾ ਸੀ। ਬਾਦਸ਼ਾਹ ਅਜੇ ਤਕ ਉਤ੍ਰੀ ਹਿੰਦ ਦੇ ਸਾਰ ਦੇਸ਼ਾਂ ਦਾ ਸ਼ਹਿਨਸ਼ਾਹ ਹੋਣ ਦਾ ਵਸੀਕਾਰ ਰਖਦਾ ਸੀ। ਪਹਿਲੇ ਨਵਾਬਾਂ ਵਾਂਗ ਮੀਰ ਜਾਫ਼ਰ ਨੇ ਕੋਈ ਭੇਟਾ ਬਾਦਸ਼ਾਹ ਨੂੰ ਨਹੀਂ ਘੱਲੀ ਸੀ, ਇਸ ਵਾਸਤੇ ਬਾਦਸ਼ਾਹ ਦੇ ਪੁੱਤ੍ਰ ਨੇ ਇਕ ਵੱਡੀ ਸਾਰੀ ਫੌਜ ਲੈਕੇ ਬੰਗਾਲੇ ਉਤੇ ਧਾਵਾ ਕੀਤਾ। ਸ਼ੁਜਾਉੱਦੌਲਾ ਅੱਵਧ ਦਾ ਨਵਾਬ ਦੀ ਸਜਾਦੇ ਦੇ ਨਾਲ ਸੀ॥