ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮੩)

ਖਰਾਬ ਸੀ, ਨਵਾਬ ਦੇ ਅਫਸਰਾਂ ਨੂੰ ਹਰ ਵੇਲੇ ਡਰ ਰਹਿੰਦਾ ਸੀ ਕਿ ਮਤਾਂ ਕੋਈ ਹਟਾ ਦੇਵੇ, ਏਸੇ ਕਾਰਨ ਹਰ ਇਕ ਨੌਕਰ ਦੂਜਿਆਂ ਨੂੰ ਧੋਖਾ ਦੇਣਾ ਅਤੇ ਅਪਣਾ ਘਰ ਭਰਨਾ ਚਾਹੁੰਦਾ ਸੀ। ਜੱਜ ਅਤੇ ਮੁਨਸਫ ਹਰ ਥਾਂ ਵੱਢੀ ਖਾਂਦੇ ਸਨ, ਕੋਈ ਸਰਕਾਰੀ ਨੌਕਰ ਆਪਣੀ ਤਨਖ਼ਾਹ ਉੱਤੇ ਸੰਤੋਖ ਨਹੀਂ ਕਰਦਾ ਸੀ,ਸਗੋਂ ਇਸ ਵਿਚਾਰ ਵਿਚ ਰਹਿੰਦਾ ਸੀ ਕਿ ਕਿੰਵੇਂ ਪ੍ਰਜਾ ਨੂੰ ਲੱਟ ਪੁੱਟ ਕੇ ਆਪ ਧਨਾਢ ਬਣ ਜਾਵੇ। ਸਾਰੇ ਅਮਲੇ ਵਾਲੇ ਮੁਸਲਮਾਨ ਸਨ ਜਿਨ੍ਹਾਂ ਨੂੰ ਨਵਾਬ ਨੀਯਤ ਕਰਦਾ ਹੁੰਦਾ ਸੀ॥

੩–ਇਸ ਉਤੇ ਇਕ ਹੋਰ ਬਿਪਤਾ ਪਈ, ਅਰਥਾਤ ਸੰ: ੧੭੬੯ ਈ: ਵਿਚ ਬੰਗਾਲੇ ਵਿਚ ਕਾਲ ਪੈ ਗਿਆ, ਜਿਸ ਨਾਲ ਬੰਗਾਲੇ ਦੀ ਵੱਸੋਂ ਦਾ ਤੀਜਾ ਹਿੱਸਾ ਉੱਡ ਗਿਆ। ਜਦ ਫਸਲਾਂ ਹੀ ਨਾਂ ਹੋਈਆਂ ਤਾਂ ਪ੍ਰਜਾ ਮਸੂਲ ਕਿਥੋਂ ਦਿੰਦੀ॥

੪–ਬੰਗਾਲੇ ਦੇ ਪ੍ਰਬੰਧ ਦੇ ਸੁਧਾਰ ਲਈ ਇਕ ਸਿਆਣੇ ਆਦਮੀ ਦੀ ਲੋੜ ਸੀ ਤੇ ਈਸ੍ਟ ਇੰਡੀਆ ਕੰਪਨੀ ਦੇ ਪਾਸ ਇਸ ਵੇਲੇ ਇਕ ਅਜਿਹਾ ਆਦਮੀ ਸੀ ਭੀ ਜੇਹੜਾ ਇਸ ਕੰਮ ਲਈ ਪੂਰੀ ੨ ਯੋਗਤਾ ਰਖਦਾ ਸੀ, ਇਸ ਦਾ ਨਾਉਂ ਮਿ: ਵਾਰ੍ਰਨ ਹੇਸਟਿੰਗਜ਼ ਸੀ। ਉਹ ਸੰ: ੧੭੫੦ ਈ: ਵਿਚ ਇਕ ਸਾਧਾਰਨ ਮੁਨਸ਼ੀ, ਬਣਕੇ ਕਲਕੱਤੇ ਆਇਆ ਸੀ ਅਤੇ ਵਧਦਾ ਵਧਦਾ ਕੰਪਨੀ ਦੀ ਨੌਕਰੀ ਵਿਚ