ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯੭)

ਸਿੰਹ ਤੋਂ ਰੁਪਯਾ ਲਵੇ,ਅਤੇ ਚੇਤ ਸਿੰਹ ਨੂੰ ਗੱਦੀਓਂ ਉਤਾਰਕੇ ਉਸ ਦਾ ਪੁਤ੍ਰ ਗੱਦੀ ਉੱਤੇ ਬਿਠਾ ਦਿਤਾ। ਇਸ ਗੱਲ ਵਿਚ ਭੀ ਮਿਸਟਰ ਫ਼੍ਰਾਂਸਿਸ ਇਹੋ ਆਖਦਾ ਸੀ ਕਿ ਹੇਸਟਿੰਗਜ਼ ਦਾ ਦੋਸ਼ ਹੈ ਅਤੇ ਉਸਨੇ ਧੱਕਾ ਕੀਤਾ ਹੈ॥

੪–ਮਿਸਟਰ ਫ੍ਰਾਂਸਿਸ ਇੰਗਲੈਂਡ ਅੱਪੜਿਆ ਅਤੇ ਈਸਟ ਇੰਡੀਆ ਕੰਪਨੀ ਪਾਸ ਵਾਰਨ ਹੇਸਟਿੰਗਜ਼ ਦੀ ਸ਼ਿਕੈਤ ਲਾਈ। ਕੰਪਨੀ ਦੇ ਕਾਰਜ ਸਾਧਕ (ਡਾਇਰੈਕਟਰਾਂ) ਨੇ ਮਿਸਟਰ ਫ਼੍ਰਾਂਸਸ ਦਾ ਆਖਾ ਸੱਚ ਮੰਨਕੇ ਗਵਰਨਰ ਜਰਨਲ ਉੱਤੇ ਭਾਰੀ ਅਪ੍ਰਾਧ ਥੱਪਿਆ! ਵਾਰ੍ਰਨ ਹੇਸਟਿੰਗਜ਼ ਅਸਤੀਫ਼ਾ ਦੇਕੇ ਵਲੈਤ ਨੂੰ ਟੁਰ ਗਿਆ ਅਤੇ ਉਥੇ ਪਾਰਲੀਮੈਂਟ ਵਿਚ ਇਸਦਾ ਮੁਕੱਦਮਾਂ ਪੇਸ਼ ਹੋਇਆ ਸੱਤਾਂ ਵਰਿਹਾਂ ਤੀਕ ਮੁਕੱਦਮਾਂ ਹੁੰਦਾ ਰਿਹਾ, ਪਰ ਅੰਤ ਨੂੰ ਵਾਰ੍ਰਨ ਹੇਸਟਿੰਗਜ਼ ਹਰਿੱਕ ਦੂਸ਼ਨ ਤੋਂ ਬਰੀ ਕੀਤਾ ਗਿਆ॥

੫–ਇਚਰ ਤਕ ਇੰਗਲੈਂਡ ਦੇ ਮੁਖਮੰਤ੍ਰੀ ਮਿਸਟਰ ਪਿੱਟ ਨੇ ਇਕ ਨਵਾਂ ਕਨੂਨ ਪਾਸ ਕਰਾਇਆ, ਜਿਸ ਨੂੰ'ਪਿੱਟ ਦਾ ਇੰਡੀਆ ਬਿੱਲ' ਆਖਦੇ ਹਨ॥

੬–ਇਸ ਕਨੂਨ ਨਾਲ ਇਕ ਪ੍ਰਬੰਧਕ ਕੌਂਸਲ ਅਸਥਾਪਨ ਕੀਤੀ ਗਈ, ਜਿਸ ਦੇ ਛੇ ਮੈਂਬਰ ਸਨ। ਇਸ ਕੌਂਸਲ ਦਾ ਏਹ ਕੰਮ ਸੀ ਕਿ ਹਿੰਦ ਦੇ ਰਾਜ ਦੀਆਂ ਵਾਗਾਂ ਅਪਣੇ ਹੱਥ ਵਿਚ ਰੱਖੇ, ਪਾਰਲੀਮੈਂਟ