ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/76

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੯੯)

ਬਣਨ ਤੋਂ ਨਾਂਹ ਕੀਤੀ ਮਰਵਾ ਸੁਟਿਆ। ਏਹ ਅੰਗ੍ਰੇਜ਼ਾਂ ਨੂੰ ਵੇਖਕੇ ਸੜਦਾ ਸੀ ਅਤੇ ਪ੍ਰਗਟ ਆਖਦਾ ਸੀ ਕਿ ਇਕ ਦਿਨ ਇਨ੍ਹਾਂ ਨੂੰ ਦੇਸੋਂ ਕੱਢਕੇ ਛੱਡਾਂਗਾ।

੩–ਅੰਤ ਉਸਨੇ ਟ੍ਰਾਵਨ ਕੋਰ ਉਤੇ ਧਾਵਾ ਕੀਤਾ, ਟ੍ਰਾਵਨ ਕੋਰ ਦਾ ਰਾਜਾ ਅੰਗ੍ਰੇਜ਼ਾਂ ਦਾ ਮਿੱਤ੍ਰ ਸੀ, ਉਸਨੇ ਪ੍ਰਾਰਥਨਾ ਕੀਤੀ ਕਿ ਮੈਨੂੰ ਟੀਪੂ ਤੋਂ ਬਚਾਇਆ ਜਾਵੇ। ਗਵਰਨਰ ਜਨਰਲ ਨੇ ਸਹੈਤਾ ਦਾ ਭਰੋਸਾ ਦਿੱਤਾ ਅਤੇ ਨਿਜ਼ਾਮ ਅਰ ਮਰਹਟਿਆਂ ਤੋਂ ਪਤਾ ਕੀਤਾ ਕਿ ਉਹ ਇਸ ਸਾਂਝੇ ਵੈਰੀ ਨਾਲ ਲੜਨ ਵਿਚ ਨਾਲ ਰਲਨਗੇ ਕਿ ਨਹੀਂ। ਓਹ ਖ਼ੁਸ਼ੀ ਨਾਲ ਅੰਗ੍ਰੇਜ਼ਾਂ ਦੇ ਨਾਲ ਰਲੇ। ਟੀਪੂ ਨੂੰ ਸਨੇਹਾ ਘਲਿਆ ਗਿਆ ਕਿ ਟ੍ਰਾਵਨ ਕੋਰ ਨੂੰ ਛੱਡ ਦੇਵੇ, ਉਸਨੇ ਨਾਂਹ ਕੀਤੀ ਅਤੇ ਜੁੱਧ ਅਰੰਭ ਹੋ ਗਿਆ। ਇਹ ਤੀਜਾ ਜੁੱਧ ਸੀ ਜੋ ਅੰਗ੍ਰੇਜ਼ਾਂ ਨੂੰ ਮੈਸੂਰ ਨਾਲ ਕਰਨਾ ਪਿਆ।

੪–ਟੀਪੂ ਸੁਲਤਾਨ ਨੇ ਕਰਨਾਟਕ ਨੂੰ ਉਜਾੜਨਾ ਸ਼ੁਰੂ ਕੀਤਾ, ਜਿਹਾਕੁ ਦੱਸ ਵਰ੍ਹੇ ਪਹਿਲਾਂ ਹੈਦਰਅਲੀ ਨੇ ਕੀਤਾ ਸੀ। ਲਾਰਡ ਕਾਰਨਵਾਲਿਸ ਕਲਕੱਤਿਓਂ ਤੁਰਕੇ ਮਦਰਾਸ ਆਇਆ ਕਿ ਆਪ ਅੰਗ੍ਰੇਜ਼ੀ ਫ਼ੌਜ ਦੀ ਕਮਾਨ ਕਰੇ। ਏਹ ਮਸੂਰ ਵਿਚ ਜਾ ਵੜਿਆ ਅਤੇ ਬੰਗਲੋਰ ਲੈ ਲਿਆ। ਨਿਜ਼ਾਮ ਅਤੇ ਮਰਹੱਟਿਆਂ ਨੇ ਜੇਹੜੀ ਫ਼ੌਜ ਘੱਲੀ ਕਿਸੇ ਕੰਮ ਦੀ ਨਹੀਂ ਸੀ। ਓਹ ਲੜਾਈ ਵਿਚ ਨਾਂ ਗਈ, ਸਗੋਂ ਦੇਸ ਦੇ ਲੁੱਟਣ ਵਿਚ ਲੱਗੀ ਰਹੀ ਅਤੇ ਲੜਾਈ