ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/91

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੪੧੨)

ਦਿਨ ਹੀ ਗੋਲੇ ਵਰ੍ਹਨ ਨਾਲ ਕਿਲੇ ਦਾ ਇੱਕ ਹਿੱਸਾ ਟੁੱਟ ਗਿਆ। ਜਦ ਪੂਰੀ ੨ ਤਿਆਰੀ ਹੋ ਗਈ ਤੇ ਜਰਨੈਲ ਬੇਅਰਡ ਜੇਹੜਾ ਪਹਿਲਾਂ ਕਿਤਨਾ ਹੀ ਚਿਰ ਸ੍ਰੰਗਾਪਟਮ ਵਿੱਚ ਕੈਦ ਰਹਿਕੇ ਟੀਪੂ ਦੇ ਹੱਥੋਂ ਦੁਖ ਭੋਗ ਚੁੱਕਿਆ ਸੀ ਅਤੇ ਪਿਛਲੇ ਜੁੱਧ ਦੇ ਅੰਤ ਪੁਰ ਛੱਡਿਆ ਗਿਆ ਸੀ, ਅੰਗ੍ਰੇਜ਼ੀ ਫ਼ੌਜ ਲੈਕੇ ਕਿਲੇ ਵੱਲ ਵਧਿਆ। ਏਹ ੭ ਮਿੰਟਾਂ ਵਿੱਚ ਫ਼ਸੀਲ ਉੱਤੇ ਜਾ ਚੜ੍ਹਿਆ ਅਤੇ ਘੰਟਿਓਂ ਅੰਦਰ ੨ ਕਿਲਾ ਫਤੇ ਕਰ ਲਿਆ। ਟੀਪੂ ਸੁਲਤਾਨ ਦਰਵਾਜ਼ੇ ਵਿੱਚ ਖੜੋਤਾ ਲੜਦਾ ਮਾਰਿਆ ਗਿਆ॥

੧੪–ਹੁਣ ਮੈਸੂਰ ਦੇਸ ਫਤੇ ਹੋ ਗਿਆ ਅਤੇ ਗਵਰਨਰ ਜਨਰਲ ਜੇ ਚਾਹੁੰਦਾ ਤਾਂ ਉਸਨੂੰ ਅੰਗ੍ਰੇਜ਼ੀ ਇਲਾਕੇ ਵਿੱਚ ਮਿਲਾ ਲੈਂਦਾ, ਪਰ ਅਜਿਹਾ ਨਾਂ ਕਰਕੇ ਗਵਰਨਰ ਜਨਰਲ ਨੇ ਮੈਸੂਰ ਦੀ ਗੱਦੀ ਪੁਰ ਪੰਜਾਂ ਵਰਿਹਾਂ ਦੇ ਨਿੱਕੇ ਜੇਹੇ ਬਾਲਕ ਨੂੰ ਬਿਠਾ ਦਿੱਤਾ, ਜੇਹੜਾ ਉਸ ਹਿੰਦੂ ਰਾਜੇ ਦੀ ਸੰਤਾਨ ਵਿੱਚੋਂ ਸੀ ਜਿਸਨੂੰ ਹੈਦਰਅਲੀ ਨੇ ਤਖਤ ਤੋਂ ਲਾਹਿਆ ਸੀ। ਇਸਦਾ ਨਾਉਂ ਕ੍ਰਿਸ਼ਨ ਰਾਜਾ ਸੀ। ਦੇਸ ਦਾ ਓਹ ਹਿੱਸਾ ਜੇਹੜਾ ਅਸਲੀ ਮਸੂਰ ਵਿੱਚ ਨਹੀਂ ਸੀ ਅਤੇ ਟੀਪੂ ਸੁਲਤਾਨ ਅਰ ਹੈਦਰ ਅਲੀ ਦਾ ਫਤੇ ਕੀਤਾ ਹੋਇਆ ਸੀ, ਅੰਗ੍ਰੇਜ਼ਾਂ, ਮਰਹਟਿਆਂ ਅਤੇ ਨਿਜ਼ਾਮ ਵਿੱਚ ਵੰਡਿਆ ਗਿਆ। ਅੰਗ੍ਰੇਜ਼ਾਂ ਨੂੰ ਓਹ ਇਲਾਕਾ ਮਿਲਿਆ ਜੇਹੜਾ ਹੁਣ ਕਨੜਾ ਅਤੇ ਕੋਇਮਬਟੋਰ