ਹੁਕਮ ਦਿੱਤਾ,ਜੋ ਇਸ ਜਾਗਾ ਦੇ ਉਪੁਰਦੋ ਨਹਿਰ ਚਲਾ ਦਿਓ,ਤਾਂ ਫੇਰ ਲਾਟ ਨਾ ਨਿਕਲੇ;ਅਤੇ ਤਿਹਾ ਹੀ ਹੋਇਆ। ਫੇਰ ਜਹਾਗੀਰ ਪਾਤਸ਼ਾਹ, ਜਾਂ ਕਾਂਗੜੇ ਡਾ ਕਿਲਾ ਦੇਖਣ ਆਇਆ,ਅਤੇ ਇਸੇ ਰਸਤੇ ਕਸਮੀਰ ਨੂੰ ਚਲਿਆ,ਤਾਂ ਉਨ ਬੀ ਇਨਾ ਲਾਟਾਂ ਦੇ ਬੁਝਾਉਣ ਲਈ ਉਹੋ ਨਹਿਰ ਉਸ ਜਾਗਾ ਵਾਗਾਈ। ਤਿਸ ਪਿਛੇ ਜਾਂ ਹਿੰਦੂ ਉਸ ਮੰਦਰ ਨੂੰ ਫੇਰ ਬਣਾਉਣ ਲੱਗੇ,ਤਾਂ ਉਨਾਂ ਨੈ ਇਸ ਨਹਿਰ ਨੂੰ ਦੂਏ ਪਾਸੇ ਉਲਟਾ ਦਿੱਤਾ;ਹੁਣ ਤੀਕੁਰ ਉਹ ਨਹਿਰ ਉਸ ਗੁੰਮਜ ਦੇ ਕੋਲ ਵਗਦੀ ਹੈ। ਇਨਾਂ ਦਿਨਾਂ ਵਿਚ ਉਥੇ ਵਡਾ ਸ਼ਹਿਰ ਬਸ ਗਿਆ ਹੈ, ਅਤੇ ਵਡੇ ਵਡੇ ਧਨਮਾਨ ਗੁਸਾਈਆਂ ਅਤੇ ਮਹਾਜਨਾਂ ਨੈ ਉਥੇ ਘਰ ਅਰ ਹਟਾਂ ਪਾ ਲਈਆਂ ਹਨ, ਅਤੇ ਹਰ ਪਰਕਾਰ ਦੀਆਂ ਵਸਤਾਂ ਦਾ ਉਥੇ ਬੁਪਾਰਹੁੰਦਾ ਹੈ,ਅਤੇ ਇਕ ਬਰਸ ਵਿਚ ਦੋ ਬਾਰ ਵਡਾ ਮੇਲਾ ਲਗਦਾ ਹੈ।।
Koțļá.
ਕੋਟਲਾ ਪਹਾੜ ਦੀ ਚੋਟੀ ਉਪੁਰ ਵਡਾ ਡਾਢਾ ਪੱਥਰ ਦਾ ਬਣਿਆ ਹੋਇਆ ਕਿਲਾ ਹੈ,ਜੋ ਦਿਲੀਵਾਲੇ ਪਾਤਸ਼ਾਹਾ ਦੇ ਵਾਰੇ ਕਾਂਗੜੇ ਵਾਂਗੂ ਹਾਕਮ ਦੇ ਰਹਿਣ ਦੀ ਜਾਗਾ ਸੀ;ਹੁਣ ਮਹਾਰਾਜੇ ਰਣਜੀਤਸਿੰਘ ਦੇ ਪਾਸ ਹੈ। ਜੇ ਇਸ ਪਹਾੜ ਦੇ ਪਿੰਡਾਂ ਪਿੰਡਾਂ ਅਤੇ ਅਚੰਭਕ ਵਸਤਾਂ ਦਾ ਬਿਆਨ ਲਿਖਾਂ , ਤਾਂ ਇਕ ਵਡਾ ਲੰਮਾ ਝੇੜਆ ਹੈ;ਇਸੀ ਵਾਸਤੇ ਉਧਰੋਂ ਮੁੜਕੇ ਪੰਜਾਬ ਦੇ ਸ਼ਹਿਰਾਂ ਦਾ ਬਿਆਨ ਕਰਦਾ ਹਾ।।
Sujáņpur.
ਸੁਜਾਣਪੁਰ ਇਕ ਨਵਾਂ ਬਸਿਆ ਹੋਇਆ,ਹਿੰਦੁਆਂ ਕਾਨੁਗੋਆਂ ਦੀ ਬਾਰਸੀ ਦਾ ਸ਼ਹਿਰ ਹੈ। ਪਹਿਲਾਂ ਇਕ ਛੋਟਾ ਜਿਹਾ ਪਿੰਡ ਸਾ;ਜਾਂ ਅਮਰਸਿੰਘ ਬਘੇ ਦੇ ਹੱਥ ਆਇਆ, ਤਾਂ