ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੯੬
ਦੁਅਾਬੇ ਰਚਨਾ ਦੇ ਨਗਰ।
ਅਰ ਬਲਾੲਿਤ ਨੂੰ ਜਾਂਦੇ ਹਨ, ਅਤੇ ਮਸੂਲ ਅਰ ਜਗਾਤ ਦੀ ਜਾਗਾ ਬੀ ੲਿਹੋੋ ਹੈ। ਅਤੇ ੲਿਹ ਮੁਲਖ ਚਰਖੀ ਹੈ, ਅਰਥਾਤ ਹਰਟਾਂ ਪੁਰ ਫਸਲ ਹੁੰਦੀ ਹੈ; ੳੁਥੇ ਦੇ ਪੋਨੇ ਗੰਨੇ ਅਤੇ ਸੱਕਰ ਬਹੁਤ ਚੰਗੀ ਹੁੰਦੀ ਹੈ, ੳੁਥੋਂ ਦਰਿਅਾੳੁ ਰਾਵੀ ਦੇ ਕੰਢੇ ਤੀਕੁਰ, ਤੀਹਾਂ ਕੋਹਾਂ ਦੇ ਚੜਾੳੁ ਵਿਚ ਸਭ ਬਾਰ ਹੀ ਹੈ।
Kot Kamalia.
ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ ਬਹੁਤ ਪਰਗਣੇ ਲਗਦੇ ਹਨ; ਸੇਖ ਮੂਸਾ ਦੀ ਪਿੰਡੀ ਤਿਕੁਰ ਸਭ ਇਸੇ ਦੇ ਤਾਬੇ ਹੈ, ਅਤੇ ਦਰਿਆਉ ਰਾਵੀ ਦੇ ਦੋਹੀਂ ਕੰਢੀਂ ਬਾਰ ਹੈ। ਉਸ ਦੀ ਬਸੋਂ ਸੱਤ ਹਜਾਰ ਘਰ, ਅਰ ਢਾਈ ਸੌ ਹੱਟ ਹੈ; ਉਹ ਦੀ ਅੰਬਾਰਤ ਬਹੁਤ ਪੱਕੀ, ਅਤੇ ਥੁਹੁੜੀ ਕੱਚੀ, ਅਤੇ ੲਿਕ ਪੱਕੀ ਗੁੰਮਜਦਾਰ ਮਸੀਤ ਅਰ ਪੱਕਾ ਹੌਦ ਹੈ,