ਪੰਨਾ:A geographical description of the Panjab.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੯੧

ਵਗਣ ਦਿੰਦੇ, ਗਾਫਲੇ ਬਦਰੱਕੀਆਂ ਬਿਨਾ ਨਹੀਂ ਚਲ ਸਕਦੇ। ਅਤੇ ਉਸ ਬਾਉੜੀ ਪਰ ਲਿਖਿਆ ਹੋਇਆ ਹੈ, ਜੋ ਇਹ ਬਾਉੜੀ ੧੮੧੮ ਸੰਮਤ ਵਿਚ, ਅਕਾਲ ਸਹਾਇ, ਰਣਜੀਤਸਿੰਘੁ ਦੀ ਬਣਵਾਈ ਹੋਈ ਹੈ।

Kháí mír Sajáde Baloch dí

ਖਾਈ ਮੀਰ ਸਜਾਦੇ ਬਲੋਚ ਦੀ ਬਾਰ ਵਿਚ ਦਰਿਆਉ ਰਾਵੀ ਦੇ ਕੰਢੇ ਇਕ ਛੋਟਾ ਜਿਹਾ ਪਿੰਡੋਰਾ ਹੈ। ਉਸ ਵਿਚ ਬਹੁਤ ਥੁਹੁੜੇ ਘਰ ਬਸਦੇ ਹਨ। ਪਰ ਮੀਰ ਸਜਾਦੇ ਦੀ ਪੱਕੀ ਗੁੰਮਜਦਾਰ ਕਬਰ ਹੁਣ ਤੀਕਰ ਪਿੰਡੋਂ ਬਾਹਰ ਉਵੇਂ ਦੀ ਉਵੇਂ ਬਣੀ ਹੋਈ ਹੈ।

Shekh Músá dí Píndí.

ਸ਼ੇਖ ਮੂਸਾ ਦੀ ਪਿੰਡੀ, ਦਰਿਆਉ ਰਾਵੀ ਦੇ ਕੰਢੇ ਬਾਰ ਵਿਚ ਵਡੀ ਮਸਹੂਰ ਜਾਗਾ ਹੈ। ਉਸ ਦੀ ਵਸੋਂ ਢਾਈਕੁ ਸੌ ਘਰ, ਅਰ ਚਾਲੀਕੁ ਹੱਟਾਂ ਹੋਣਗੀਆਂ। ਇੱਥੋਂ ਕੋਟ ਕਮਾਲੀਏ ਤੀਕੁਰ ਜੋ ਪੰਜਾਹ ਕੋਹ ਹੈ, ਸਾਰਾ ਮੁਲਖ ਦਰਿਆਉ ਰਾਵੀ ਦੇ ਦੋਹੀਂ ਪਾਸੀਂ ਬਲੋਚਾਂ ਦਾ ਹੈ। ਪਰ ਜਾਂ ਉਨ੍ਹਾਂ ਵਿਚੋਂ ਕੋਈ ਨਾ ਰਿਹਾ, ਤਾਂ ਹੋਰ ਹੋਰ ਕੌਮਾਂ ਨੈ ਆਕੇ, ਤਿੰਨ੍ਹਾਂ ਦੀਆਂ ਜਾਗਾਂ ਸਾਂਭ ਲਈਆਂ, ਅਤੇ ਆਪੇ ਜਿਮੀਦਾਰ ਬਣ ਗਈਆਂ। ਅਤੇ ਪਿੰਡ ਤੇ ਪੂਰਬ ਦੇ ਰੁਕ ਇਕ ਪੱਕਾ ਕਿਲਾ ਹੈ, ਉਹ ਦੇ ਗੱਭੇ ਦੇ ਵਡੇ ਵਡੇ ਉਚੇ ਬੁਰਜ ਹਨ। ਅਤੇ ਇਸ ਪਿੰਡ ਦੇ ਗਿਰਦੇ ਸਭ ਬਾਰ ਹੈ। ਅਤੇ ਦਰਖਤਾਂ ਦੀ ਇਤਨੀ ਬੁਤਾਇਤ ਹੈ, ਕਿ ਉਨ੍ਹਾਂ ਰਾਹੀਂ ਬਿਨਾ, ਜੋ ਠਰਾਏ ਗਏ ਹਨ, ਹੋਰ ਰਸਤੇ ਅਸਵਾਰ ਪਿਆਦੇ ਨੂੰ ਲੰਘਣਾ ਔਖਾ ਹੈ; ਬਲਕ ਧਾੜਵੀਆਂ ਦੇ ਡਰ ਦੇ ਮਾਰੇ, ਬਦਰੱਕੀ ਬਿਨਾ ਕੋਈ ਨਹੀਂ ਲੰਘ ਸਕਦਾ॥

Jhámá.

ਝਾਮਰਾ ਦਰਿਆਉ ਰਾਵੀ ਦੇ ਕੰਢੇ ਐਨ ਬਾਰਾ ਦੇ ਵਿਚ ਹੈ,

M