ਵਿਚ ਅੱਤ ਮਸਹੂਰ ਹੈ, ਅਤੇ ਪਿੰਡਾਂ ਦੇ ਡੂਮ ੲਿਹ ਨੂੰ ਬੀ ਬਹੁਤ ਗਾੳੁਂਦੇ ਹਨ।
Wara.
ਵਾੜਾ ਦਰਿਅਾੳੁ ਝਨਾੳੁ ਦੇ ਕੰਢੇ ਸਿਅਾਲਾਂ ਜੱਟਾਂ ਦਾ ਕਦੀਮੀ ਸਹਿਰ ਹੈ, ਅਤੇ ੲਿਸ ਜਾਗਾ ਤੇ ਸਿਅਾਲਾਂ ਦੀ ਜਿਮੀਦਾਰੀ ਸ਼ੁਰੂ ਹੁੰਦੀ ਹੈ, ਅਤੇ ਤੱਪੇ ਦੀ ਜਾਗਾ ਹੈ; ੲਿਸ ਤੇ ਅੱਗੇ ੳੁਹ ਬਹੁਤ ਅਬਾਦ ਸੀ, ਹੁਣ ਨਿਰੇ ਦੋਕੁ ਸੌ ਘਰ, ਅਰ ਚਾਲੀ ਹੱਟਾਂ ਹਨ।
Chaniot.
ਚਣਿੳਟ ਵਡਾ ਪੁਰਾਣਾ ਸਹਿਰ ਹੈ, ਜੋ ਅਗਲੇ ਸਮੇ ਵਿਚ ੲਿਕ ਘਾਟੀ ਦੇ ਸਿਰ ਪੁਰ ਬਸਦਾ ਸੀ, ਅਤੇ ੲਿਸ ਸਹਿਰ ਵਿਚ ਖੋਖਰਾਂ ਦੀ ਬਾਰਸੀ ਸੀ; ਜਾਂ ਬਹੁਤ ਚਿਰ ਬੀਤ ਗਿਅਾ, ਤਾਂ ੳੁੱਜੜ ਹੋ ਗਿਅਾ, ਅਤੇ ੲਿਸ ਜਾਗਾ, ਕਿ ਜਿਥੇ ਹੁਣ ਹੈ, ਅਾ ਬਸਿਅਾ, ਅਤੇ ਅਜਿਹਾ ਵਡਾ ਸਹਿਰ ਹੋ ਗਿਅਾ, ਜੋ ੳੁਹ ਦਾ ਗਿਰਦਾ ਢਾੲੀਅਾਂ ਕੋਹਾਂ ਦਾ ਹੈ; ਹੁਣ ਗੱਭੇ ਤੇ ਬਹੁਤ ੳੁੱਜੜ ਪਿਅਾ ਹੈ, ਪਰ ਸਹਿਰ ਦੀ ਅੰਬਾਰਤ ਸਾਰੀ ਪੱਕੀ, ਅਤੇ ਗਿਅਾਰਾਂ ਹਜਾਰ ਘਰ ਘਰ ੲਿਕ ਹਜਾਰ ਹੱਟ ਹੈ। ਦਰਿਅਾੳੁ ਝਨਾੳੁ ੳੁਥੋਂ ੲਿਕ ਕੋਹ ਪੁਰ ਪਹਾੜ ਦੀਅਾਂ ਦੁਹੁੰ ਘਾਟੀਅਾਂ ਵਿੱਚੀਂ ਵਡੀ ਤੇਜੀ ਨਾਲ ਵਗਦਾ ਹੈ; ਭਾਵੇਂ ੲਿਸ ਗਿਰਦੇ ਪਹਾੜ ਨਹੀਂ, ਪਰ ਪਰਮੇਸੁਰ ਦੀ ਸਕਤ ਨਾਲ ਘਾਟੀਅਾਂ ਹੋ ਗੲੀਅਾਂ ਹੋੲੀਅਾਂ ਹਨ, ਅਤੇ ੳੁਸੀ ਜਾਗਾ ਘਾਟ ਹੈ। ਅਤੇ ਦਰਿਅਾੳੁ ਦੇ ਦੋਹੀਂ ਪਾਸੀਂ ਫਕੀਰਾਂ ਦੀਅਾਂ ਬੈਠਕਾਂ ਬਣੀਅਾਂ ਹੋੲੀਅਾਂ ਹਨ। ਵਾਹ! ਵਾਹ! ਕਿਅਾ ਸੈਲ ਦੀ ਜਾਗਾ ਹੈ, ਜੋ ਦਰਿਅਾੳੁ