ਪੰਨਾ:A geographical description of the Panjab.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੪
ਦੁਅਾਬੇ ਰਚਨਾ ਦੇ ਨਗਰ।

ਦੇ ਵਿਚਕਾਰ ੲਿਕ ਕਿਲਾ ਹੈ, ਅਤੇ ੳੁਹ ਦੇ ਦੋਹੀਂ ਪਾਸੀਂ ਦਰਿਅਾੳੁ ਵਗਦਾ ਹੈ, ਅਤੇ ੳੁਸ ਟਿੱਲੇ ੳੁਪੁਰ ਕੋੲੀ ਪਾਤਸਾਹਾਂ ਵਿਚੋਂ ਕਿਲਾ ਬਣਾੳੁਣ ਲੱਗਾ ਸਾ, ਸੋ ਅਣਬਣਿਅਾਂ ਹੀ ਰਹਿ ਗਿਅਾ; ਹੁਣ ਤੀਕੁਰ ੳੁਹ ਦੀ ਅੰਬਾਰਤ ਦਾ ਖੋਜ ਕਾੲਿਮ ਹੈ, ਅਤੇ ੲਿਥੋਂ ਹੀ ਦਰਿਅਾੳੁ ਦੇ ਦੋਹੀਂ ਪਾਸੀਂ ਅੱਠਾਂ ਕੋਹਾਂ ਤੀਕੁਰ ਪਹਾੜ ਦੇ ਟਿੱਬ ਸੁਰੂ ਹੋੲੇ ਹਨ। ਅਤੇ ਬਾਜੀਅਾਂ ਘਾਟੀਅਾਂ ਜੋ ਬਾਰ ਦੇ ਵਿਚ ਹਨ, ਅੱਤ ੳੁੱਚੀਅਾਂ ਅਤੇ ਵਡੀਅਾਂ ਹਨ, ਅਤੇ ਅੰਬਾਰਤਾਂ ਬਹੁਤ ਅਨੂਪ, ਜੋ ਬਜੀਰਖਾਂ ਅਤੇ ਸੁਦੱਲਾਖਾਂ ਨੈ ਬਣਵਾੲੀਅਾਂ ਸਨ; ਹੁਣ ਬਹੁਤੀਅਾਂ ਬੈਰਾਨ ਪੲੀਅਾਂ ਹਨ, ਨਿਰੀ ੲਿਕ ਗੁੰਮਜਦਾਰ ਮਸੀਤ ਅਰ ਪੱਥਰ ਦਾ ਹੌਦ ਬਿਹੜੇ ਵਿਚ ਕਾੲਿਮ ਹੈ, ਅਤੇ ੲਿਕ ਸੇਖ ਬੁਰਹਾਨ ਕੁਰੈਸੀ ਦਾ ਮਕਬਰਾ ਹੈ; ਪਰ ੳੁਹ ਦਾ ਗੁੰਮਜ ਵਡਾ ਅਨੂਪ ਸੰਗ ਮਰਮਰ ਅਤੇ ਅਬਰੀ ਅਤੇ ਕੲੀ ਭਾਂਤ ਦੇ ਪੱਥਰਾਂ ਦਾ ਬਣਿਅਾ ਹੋੲਿਅਾ ਹੈ, ਅਤੇ ੳੁਸ ਤੇ ਪੱਛਮ ਦੇ ਰੁਕ ੲਿ ਕ ਪੱਥਰ ਦੀ ਮਸੀਤ; ਅਤੇ ਸਹਿਰੋਂ ਬਾਹਰ ਦੱਖਣ ਦੇ ਪਾਸੇ ਸੇਖ ੲਿਸਮਾੲੀਲ ਦਾ ਮਕਬਰਾ ਹੈ, ਅਤੇ ੳੁਹ ਦੇ ਗਿਰਦੇ, ੳੁਸ ਦੀ ੳੁਲਾਦ ਅਰ ਮਜਾੳੁਰਾਂ ਦੇ ਸੌਕੁ ਘਰ ਬਸਦੇ ਹਨ; ਅਤੇ ਸਹਿਰ ਦੇ ਗੱਭੇ ੲਿਕ ਪੱਕਾ ਕਿਲਾ ਹੈ, ਸੋ ੳੁਸ ਵਿਚ ਹਾਕਮ ਦੀ ਜਾਗਾ ਹੈ, ਅਤੇ ਕੲੀ ਲੋਕਾਂ ਦੇ ਘਰ ਬੀ ਵਿਚ ਹੀ ਬਸਦੇ ਹਨ। ਅਤੇ ੳੁਹ ਮੁਲਖ ਚਰਖੀ ਹੈ, ਖੇਤੀ ਮੀਂਹ ਅਤੇ ਹੜ੍ਹਾਂ ਨਾਲ ਘਟ ਹੁੰਦੀ ਹੈ, ਅਤੇ ੲਿਸ ਜਾਗਾ ਕਮਾਣਾਂ ਅਜਿਹੀਅਾਂ ਚੰਗੀਅਾਂ ਬਣਦੀਅਾਂ ਹਨ, ਜੋ ਬਰਸਾਤ ਦੀ ਰੁੱਤ ਵਿਚ ਬੀ ਬਲਹੀਣ ਨਹੀਂ ਹੁੰਦੀਅਾਂ।

Pindi.

ਪਿੰਡੀ ਭੱਟੀਅਾਂ ਦੀ ਚਣਿੳਟ ਥੀਂ ਦੱਖਣ ਦੇ ਰੁਕ ਪੰਦਰਾਂ ਕੋਹ ਭੱਟੀ ਗੋਤੇ ਰਾਜਪੂਤਾਂ ਦੀ ਹੈ, ਜੋ ਦੁੱਲੇ ਭੱਟੀ ਦੀ ੳੁਲਾਦ ਹਨ,