ਨਦੀਆਂ।
੫
ਆਉ ਦੇ ਲਹਿੰਦੇ ਪਾਸੇ ਦਾ ਕੰਢਾ ਪਹਾੜੋ ਲੈਕੇ ਦਯਾਲਪੁਰ ਦੀਆਂ ਹਦਾਂ ਤੀਕੁਰ ਪੇਤਲਾ ਹੈਂ; ਅਰ ਉਸ ਥੀਂ ਅਗੇ ਵਡਾ ਉੱਚਾ ਹੈ, ਜੇਹਾ ਕਿ ਬਾਜੀਆਂ ਜਾਗਾਂ ਤੇ ਹਜਾਰ ਗਜ ਦੇ ਲਗਭਗ ਹੋਊ | ਅਤੇ ਦਰਿਆਉ ਬਾਜੀਆਂ ਜਾਗਾਂ ਤੇ ਇਧਰ ਕੰਢੇ ਤੇ ਨੇੜੇ ਚਲਦਾ ਹੈ, ਅਤੇ ਬਾਜੀਆਂ ਜਾਗਾਂ ਤੇ ਦੋ ਤਿੰਨ ਕੋਹ, ਤਾਂ ਛੇਆਂ ਕੋਹਾਂ ਦੀ ਬਿੱਥ ਰਖਦਾ ਹੈ| ਅਤੇ ਇਸ ਜਿਮੀਨ ਦੇ ਨਿਚਾਣ ਵਿਚ ਕਈ ਸੁੰਬ ਅਰ ਨਹਿਰਾਂ ਚਲਦੀਆਂ ਹਨ, ਅਤੇ ਕਈ ਬੇਲੇ ਕਾਹ ਅਰ ਹੋਰ ਵਸਤਾਂ ਦੇ ਹਨ ।ਅਤੇ ਉਹ ਦਾ ਚੜ੍ਹਦੇ ਪਾਸੇ ਦਾ ਕੰਢਾ, ਬਰਾਬਰ ਜਿਮੀਨ ਨਾਲੋਂ ਨੀਵਾਂ ਹੈ ;ਅਤੇ ਦੁਆਬੇ ਬਾਰੀ ਦੀ ਧਰਤੀ ਉਚੀ ਅਰ ਟਿਬੇ ਟਿਬੇ ਹੈ।
The River Ravi.
ਤੀਜਾ ਦਰਿਆਉ ਰਾਵੀ, ਜਿਹ ਨੂੰ ਹਿੰਦੀ ਦੇ ਕਦੀਮੀ ਸਾਸਤਾਂ ਵਿਖੇ ਐਰਾਵਤੀ ਕਰਕੇ ਲਿਖਦੇ ਹਨ ।ਅਤੇ ਭਦਗਲ ਅਰ ਮਨਮਨੇਸ ਦੇ ਪਹਾੜਦੀਆਂ ਹਦਾਂ ਤੇ,ਜੋ ਚੰਬੇ ਦੇ ਲਾਕੇ ਵਿਚ ਹੈ,ਉਸ ਛੰਭ ਵਿਚੋਂ ਜੋ ਮਹਾਂਦੇਉ ਦਾ ਦਾ ਤਲਾਉ ਕਹਾਉਂਦਾ ਹੈ ।ਨਿਕਲਦਾ ਹੈ,ਅਰ ਚੰਬੇ ਸ਼ਹਿਰ ਦੇ ਹੇਠ ਹੋਕੇ ਲੰਘਦਾ ਹੈ ।ਅਤੇ ਇਹ ਸ਼ਹਿਰ ਪਹਾੜ ਵਿਚ ਉਘਾ ਹੈ;ਅਤੇ ਇਸ ਸ਼ਹਿਰ ਦਾ ਅਮਲ ਪਹਾੜਾਂ ਵਿਚ ਦੂਰ ਤੀਕੁਰ ਸੀ;ਅਤੇ ਦੂਰ ਦੂਰ ਦੀਆਂ ਜਾਗਾਂ ਦਾ ਹਾਂਸਲ ਉਥੇ ਪਹੁੰਚਦਾ ਸੀ;ਪਰ ਹੁਣ ਉਹ ਨਗਰ ਸਰਕਾਰ ਲਹੋਰ ਦੇ ਤਾਬੇਦਾਰਾਂ ਵਿਚੋਂ ਹੈ ।ਅਤੇ ਕਹਿੰਦੇ ਹਨ,ਹੋ ਉਸ ਦੇਸ ਵਿਚ ਪਾਰਸ ਦਾ ਪਥਰ ਬਿ ਹੈ ;ਜਿਹਾ ਕਿ ਉਸ ਪਹਾੜ ਦੇ ਅਯਾਲੀ, ਦੁੰਬਿਆਂ ਬਕਰੀਆਂ ਦੀਆਂ ਖੁਰੀਆਂ ਨੂੰ ਲੋਹੇ ਦੇ ਨਾਰ ਬੰਨ ਦਿੰਦੇ ਹਨ;ਜਦ ਓਹ ਬਾਹਰੋਂ ਚਰ ਚੁਗਕੇ ਆਉਂਦੀਆਂ