ਨਦੀਆਂ। | ੭ |
ਅਤੇ ਇਹ ਬੰਨ ਪੰਜਾਂ ਕੋਹਾਂ ਵਿੱਚ ਸੀ; ਅਤੇ ਹੁਣ ਬਹੁਤ ਚਿਰ ਤੇ ਲਾਕੇ ਦਰਿਆਉ ਉਸ ਮਦਾਨ ਵਿਖੇ ਚਲਦਾ ਹੈ,ਜੋ ਸਾਹਦਰੇ ਅਤੇ ਲਹੋਰ ਦੇ ਗੱਭੇ ਹੈ, ਅਤੇ ਇਹ ਬਿੱਥ ਦੋਕੁ ਕੋਹ ਹੋਵੇਗੀ। ਕਦੇ ਉਹ ਦਰਿਆਉ ਪਾਤਸਾਹੀ ਮਸੀਤ ਦੇ ਬਗਲ ਹੇਠ ਆ ਪਹੁੰਚਦਾ ਹੈ,ਅਤੇ ਕਦੇ ਜਹਾਂਗੀਰ ਪਾਤਸਾਹ ਦੇ ਮਕਬਰੇ ਦੇ ਬਾਗ ਦੀ ਕੰਧ ਦੇ ਨੇੜੇ,ਅਤੇ ਕਦੇ ਉਸ ਮਦਾਨ ਦੇ ਗੱਭੇ ਗੱਭੇ ਚਲਦਾ ਹੈ; ਅਤੇ ਮਕਬਰੇ ਦੇ ਬਾਗ ਦੇ ਚੜਦੇ ਪਾਸੇ ਦੀ ਕੰਧ ਖਰਾਬ ਕਰ ਸਿੱਟੀ ਹੈ; ਅਤੇ ਰਾਜ ਘਾਟ ਲਾਹੌਰ ਦੇ ਹੇਠ ਹੈ। ਅਤੇ ਉਥੋਂ ਲੰਘਕੇ ਫਰੀਦਾਬਾਦ ਦੇ ਨੀਚੇ ਪਾਹੁੰਚਦਾ ਹੈ,ਅਤੇ ਉਥੋਂ ਸਾਂਦਲ ਦੀ ਬਾਰ ਵਿਚੋਂ,ਜਿਥੇ ਵਡਾ ਬੇਲਾ ਅਤੇ ਅੱਤ ਡਰਾਉਣੀ ਉਜਾੜ ਹੈ,ਲੰਘਕੇ ਇਕ ਅਚਲਨੇ ਨਾਮੇ ਪਿੰਡ ਵਿੱਚ ਪੁਜਦਾ ਹੈ,ਅਰ ਉਥੋ ਅੱਠਾਂ ਕੋਹਾਂ ਤੀਕੁਰ ਇਹ ਦਰਿਆਉ ਸਿੱਧਾ ਤੀਰ ਵਾਂਗੂ ਜਾਂਦਾ ਹੈ,ਅਤੇ ਕਿਧਰੇ ਬਲ ਬਿੰਗ ਨਹੀ ਮਾਰਦਾ,ਅਤੇ ਨਾ ਕਿਧੇਰੀਉ ਕੰਢਿਆਂ ਨੂੰ ਢਹਂਦਾ ਹੈ,ਅਤੇ ਉਥੇ ਉਹ ਦੇ ਕੰਢੇ ਪਥਰ ਬੀ ਨਹੀ,ਤਾਂ ਭੀ ਕੰਢਿਆਂ ਨੂੰ ਖਰਾਬ ਨਹੀ ਕਰਦਾ। ਅਤੇ ਇਸ ਜਾਗਾ ਇਸ ਦਰਿਆਉ ਦਾ ਪਾੜਾ ਤੀਰ ਭਰ ਦੀ ਬਾਟ ਲਗ ਹੈ; ਪਾਤ ਉਥੋਂ ਡੂੰਘਾ ਬਹੁਤ ਹੈ,ਅਰ ਅੱਤ ਸ਼ਹਿਜੇ ਚਲਦਾ ਹੈ, ਜੋ ਕੰਢਿਆਂ ਨੂੰ ਕੁਛ ਢਾਹ ਨਹੀ ਲਗਦੀ; ਬਲਕ ਦਰਿਆਉ ਦੇ ਕੰਢੇ ਪਿੱਪਲ,ਬੋਹੁੜ,ਅੰਬ,ਅਰ ਖਜੂਰ ਦੇ ਦਰਖਤ ਲਗੇ ਹੋਏ ਹਨ,ਅਰ ਤਿਨਾਂ ਦੀਆਂ ਜੜਾਂ ਪਾਣੀ ਵਿੱਚ ਦਿੱਸ ਪੈਂਦੀਆ ਹਨ। ਉਸ ਧਰਤੀ ਵਿੱਚ ਇਸ ਦਰਿਆਉ ਨੂੰ ਸਿਧ ਨੈ ਆਖਦੇ ਹਨ; ਕਿਉਕਿ ਪੰਜਾਬੀ ਬੋਲੀ ਵਿੱਚ ,ਸਿੱਧ ਦਾ ਅਰਥ ਸਿੱਧਾ,ਅਤੇ ਨੈ ਦਾ ਅਰਥ ਦਰਿਆਉ ਹੈ। ਅਤੇ ਇਹ ਇਕ ਅਚੰਭੇ ਦੀ ਗੱਲ ਹੈ। ਅਤੇ ਕਚਲੰਬੇ ਨਾਮੇ ਪਿੰਡ ਤੇ ਅੱਠ ਕੋਹ ਦਰਿਆਉ ਦੇ ਕਿਨਾਰੇ ਇਕ ਮਕਾਨ ਹੈ,ਜਿਹ