ਪੰਨਾ:A geographical description of the Panjab.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀਆਂ।

ਨੂੰ ਰਾਮਚੋਂਤੜਾ ਆਖਦੇ ਹਨ; ਸੋ ਇਹ ਦਰਿਆਉ ਉਥੋਂਂ ਲੰਘਕੇਂ ਫੇਰ ਬਿੰਗਾਤੜਿੰਗਾ ਹੋਣ, ਅਤੇ ਅਗੇ ਵਾਂਝੂ ਕੰਢਿਆਂ ਨੂੰ ਢਾਹਣ ਲੱਗ ਜਾਂਦਾ ਹੈ। ਅਤੇ ਹਿੰਦੀ ਕਹਾਣੀਆਂ ਵਿਚ ਅਜਿਹਾ ਬਿਆਨ ਕਰਦੇ ਹਨ, ਕਿ ਜਸਰਥ ਦੇ ਪੁੱਤ ਰਾਮ ਅਰ ਲਛਮਣ ਇਸ ਸਥਾਨ ਪੁਰ ਪਹੁਤੇ ਹਨ, ਅਤੇ ਕਚਲੰਬੇ ਨਾਮੇ ਪਿੰਡੋਂ ਅਸਨਾਨ ਲਈ ਜਲ ਵਿਖੇ ਵੜੇ, ਅਤੇ ਤਰਦੇ ਤਰਦੇ ਰਾਮਚੌਂਤੜੇ ਨਾਮੇ ਪਿੰਡ ਤੀਕਰ ਗਏ, ਅਪਰ ਆਪਣੇ ਬਸਤਰ ਦਿਸਟ ਹੇਠ ਰੱਖੇ; ਉਸ ਦਿਨ ਤੇ ਫੇਰ ਇਹ ਦਰਿਆਉ ਸਿੱਧਾ ਵਹਿਣ ਲੱਗ ਪਿਆ, ਅਤੇ ਢਾਹ ਨਹੀਂ ਕਰਦਾ। ਅਤੇ ਹਿੰਦੁਆਂ ਦਾ ਬਿਸਵਾਸ ਇਸ ਤਰਾਂ ਹੈ, ਕਿ ਇਹ ਕੰਮ ਰਾਮ ਦੀ ਬਰਕਤ ਨਾਲ਼ ਹੋਇਆ। ਅਤੇ ਉਥੇ ਇਸ ਦਰਿਆਉ ਨੂੰ ਸੱਕਰਵਾਹ ਬੀ ਕਹਿੰਦੇ ਹਨ, ਇਸ ਕਰਕੇ, ਜੋ ਕਿਸੀ ਸਜਾਦੇ ਨੈ ਆਪਣੇ ਰਹਿਣ ਦੀ ਖਾਤਰ, ਉਥੇ ਇਕ ਮਕਾਨ ਬਣਵਾਇਆ ਸੀ, ਅਤੇ ਤਦ ਦਰਿਆਉ ਉਥੋਂ ਦੋ ਕੋਹਾਂ ਪੁਰ ਚਲਦਾ ਸਾ; ਇਸ ਕਰਕੇ ਉਸ ਸਜਾਦੇ ਨੈ ਇਕ ਨਹਿਰ ਦਰਿਆਉ ਪਟਵਾਕੇ ਸਿੱਧੀ ਆਪਣੇ ਮਕਾਨ ਹੇਠਦੋਂ ਬਹਾ ਦਿਤੀ; ਅਤੇ ਨਹਿਰ ਪੱਟਣ ਦੇ ਵੇਲੇ, ਆਟੇ, ਘੇਉ, ਅਰ ਸੱਕਰ ਦੇ ਉਥੇ ਢੇਰ ਲਾ ਦਿਤੇ, ਅਤੇ ਆਮ ਹੁਕਮ ਦੇ ਦਿਤਾ, ਕਿ ਜੋ ਕੋਈ ਨਹਿਰ ਪੱਟੇ, ਜਿਤਨਾਂ ਉਸ ਤੇ ਖਾਹਦਾ ਜਾਵੇ, ਤਿਤਨਾ ਇਸ ਢੇਰ ਵਿਚੋਂ ਲੈਕੇ ਬੇਸੱਕ ਖਾਵੇ; ਸੋ ਇਸ ਕਾਰਨ ਕਰਕੇ ਉਸ ਨਹਿਰ ਦਾ ਸੱਕਰਵਾਹ ਨਾਉਂ ਪੈ ਗਿਆ। ਅਤੇ ਕਿਤਨੇ ਕੁ ਚਿਰ ਪਿਛੇ ਪਰਮੇਸੁਰ ਦੀ ਸਕਤ ਨਾਲ਼ ਵਡਾ ਦਰਿਆਉ ਬੀ ਉਤੀ ਨਹਿਰ ਵਿਚ ਆ ਪਿਆ; ਅਤੇ ਨਹਿਰ ਦੇ ਸਿਰਤਲਵਾਈ ਹੋਣ ਕਰਕੇ ਪਾਣੀ ਉਥੇ ਬਹੁਤ ਤੇਜ ਵਗਦਾ ਹੈ; ਅਰ ਇਸ ਕਰਕੇ ਜੋ ਦੋਹੀਂ ਕੰਢੀਂ ਧਰਤੀ ਵਡੀ ਕਰੜੀ ਅਤੇ ਪੱਕੀ ਹੈ, ਤਿਹਾ ਹੀ ਦਰਿਆਉ ਸਿੱਧਾ ਵਗਦਾ ਹੈ। ਅਗੇ ਕੀ ਜਾਣਯੇ। ਹਿੰਦੂ ਉਸ