੧੨
ਨਦੀਆਂ।
ਹੈ; ਪਰ ਮਾਤਬਰਾਂ ਦੀ ਜਬਾਨੀ, ਜੋ ਆਪਣੀ ਅੱਖੀਂ ਦੇਖਿ ਆਏ ਹਨ, ਇਸ ਤਰਾਂ ਮਲੂਮ ਹੋਇਆ, ਜੋ ਇਹ ਬੀ ਉਸੀ ਮਾਨ ਤਲਾਉ ਵਿਚੋਂ, (ਜਿਹ ਦਾ ਜਿਕਰ ਅਗੇ ਸਤਲੁਜ ਦੀ ਵਿਥਿਆ ਵਿਖੇ ਲਿਖ ਹੋ ਚੁੱਕਾ ਹੈਂ,) ਨਿਕਲਿਆ ਹੈ। ਪਰੰਤੂ ਉਥੋਂ ਨਿਕਲ਼ ਕੇ ਕਾਸਗਰ ਅਤੇ ਤਿੱਬਤ ਦੀਆਂ ਹੱਦਾਂ ਵਿਚ ਪਹੁੰਚਦਾ ਹੈ;
ਅਤੇ ਉਥੋਂ ਕਾਫਰਸਥਾਨ, ਅਰ ਕਸ਼ਮੀਰ, ਅਰ ਪਖਲੀ, ਅਰਦਮਤੋੜ ਦੀਆਂ ਹੱਦਾਂ ਥੀਂ ਲੰਘਕੇ, ਯੂਸੁਫਜਈਆਂ ਦੇ ਮੁਲਖ ਵਿਚ ਪਹੁੰਚਦਾ ਹੈ; ਅਰ ਉੱਥੋਂ, ਅਟਕ ਬਨਾਰਸ ਦੇ ਕਿਲੇ ਦੇ ਹੇਠ, ਜ਼ੋ ਪਸ਼ੌਰ ਤੇ ਤੀਹ ਕੋਹ ਉਰੇ ਹੈ, ਪੁੱਜਦਾ ਹੈ। ਅਤੇ ਕਾਬੁਲ ਦਾ ਦਰਿਆਉ, ਜੋ ਲੰਡਾ ਕਰਕੇ ਮਸਹੂਰ ਹੈ, ਹੋਰਨਾਂ ਨਹਿਰਾਂ ਸਣੇ ਅਟਕ ਤੇ ਅਧ ਕੋਹ ਉਪਰੋਂ ਮਿਲ਼ਦਾ ਹੈ; ਅਤੇ ਰਾਜ ਘਾਟ ਅਟਕ ਦੇ ਕਿਲੇ ਦੇ ਹੇਠ ਹੈ। ਅਤੇ ਇਸ ਲਈ ਜੋ ਇਥੋਂ ਦਰਿਆਉ ਦਾ ਪਾੜਾ ਘੱਟ ਹੈ, ਬਹੁਤ ਤੇਜ ਵਗਦਾ ਹੈ। ਅਤੇ ਦਰਿਆਉ ਵਿਚ ਉਸ ਪਾਰ ਪੱਛਮ ਦੀ ਲੌਟ, ਇਕ ਅਜਿਹਾ ਵਡਾ ਪੱਥਰ ਹੈ, ਕਿ ਜੇ ਕਦੇ ਬੇੜੀ ਉਸ ਨਾਲ਼ ਟੱਕਰ ਖਾਵੇ, ਤਾਂ ਟੁਕੜੇ ਟੁਕੜੇ ਹੋ ਜਾਵੇ; ਸਦਾ ਲੋਕ ਉਸ ਪੱਥਰ ਵਲੋਂ ਡਰਦੇ ਰਹਿੰਦੇ ਹਨ। ਅਤੇ ਇਸ ਪੱਥਰ ਨੂੰ ਜਲਾਲੀਆ ਆਖਦੇ ਹਨ। ਅਤੇ ਕਹਿੰਦੇ ਹਨ, ਜੋ ਇਹ ਦਾ ਨਾਉਂ ਜਲਾਲੀਆ ਇਸ ਕਰਕੇ ਪੈ ਗਿਆ, ਜੋ ਇਕ ਬਾਰੀ ਅਕਬਰ ਪਾਤਸਾਹ ਬੇੜੀ ਵਿਚ ਚੜਿਆ ਹੋਇਆ ਸੀ, ਅਚਾਣਕ ਦੂਜੀ ਬੇੜੀ, ਜਿਸ ਵਿਚ ਜਵਾਹਰ ਸਨ, ਉਸ ਪੱਥਰ ਨਾਲ਼ ਟੱਕਰੀ, ਅਤੇ ਟੁਕੜੇ ਟੁਕੜੇ ਹੋਕੇ ਡੁੱਬ ਗਈ; ਤਦ ਪਾਤਸਾਹ ਨੈ ਹੱਸਕੇ ਫਰਮਾਇਆ, ਜੋ ਸਾਡੇ ਲਈ ਇਹ ਪੱਥਰ ਬੀ ਜਲਾਲੀਆ ਹੋਇਆ ਅਤੇ ਉਸ ਸਮੇ ਵਿਖੇ ਜਲਾਲੀਆ ਨਾਮੋ ਇਕ ਪਠਾਣ ਸੀ, ਜੋ ਧਾੜਾ ਮਾਰਿਆ ਕਰਦਾ ਸੀ, ਅਤੇ
ਪਾਤਸਾਹੀ ਮਾਲ ਨੂੰ ਬੀ ਲੁੱਟ ਲੈ ਜਾਂਦਾ ਸੀ; ਸੋ ਅਕਬਰ ਪਾਤ-