ਪੰਨਾ:A geographical description of the Panjab.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਿਸਤ ਜਲੰਧਰ ਦੇ ਨਗਰ। ੩੩

Hadiabad, Phagwara, &c.

ਹਾਦੀਆਬਾਦ, ਜਿਹ ਨੂੰ ਪੰਜਾਬੀ ਲੋਕ ਹਦਯਾਬਾਦ ਆਖਦੇ ਹਨ, ਅਤੇ ਫਗਵਾੜਾ, ਦੋਵੇਂ ਸਹਿਰ ਕੋਲੋ ਕੋਲ ਇਕ ਕੋਹ ਦੀ ਬਿੱਥ ਉੱਪਰ ਹਨ। ਹਾਦੀਆਬਾਦ ਮੁਸਲਮਾਨ ਰਾਜਪੂੂਤਾਂ ਦਾ ਹੈ, ਜਿਨੀ ਸਿੱਖਾਂ ਦੀ ਪਹਿਲ ਵਿਚ ਫੋਜਵਾਲੇ ਹੋਕੇ, ਇਸ ਸਹਿਰ ਨੂੰ ਕਈਆਂ ਗਰਾਵਾਂ ਸਣੇ ਆਪਣੇ ਕਾਬੂ ਵਿਚ ਰੱਖਿਆ। ਅਤੇ ਫਗਵਾੜਾ ਹਿੰਦੂਆਂ ਜੱਟਾਂ ਦਾ ਹੈ। ੳੁਹ ਚਗੱਤੇ ਦੀ ਪਾਤਸਾਹਗਰਦੀ ਦੇ ਦਿਨਾਂ ਵਿਖੇ, ਸਰਦਾਰ ਫਤੇ ਸਿੰਘੁ ਅਾਹਲੂਵਾਲੀਏ ਦੇ ਰਾਜ ਤੇ ਅੱਗੇ, ਵਡੀ ਦੋਲਤ ਹਸਮਤ ਵਾਲੇ ਸਨ; ਅਤੇ ਇਹ ਸਹਿਰ ਬਹੁਤ ਅਬਾਦ ਸੀ ; ਕਿੰਉਕਿ ਅਹਿਮਦਸਾਹ ਦੁਰਾਨੀ ਦੀ ਝੜਾਈ ਵਿਚ ਉਥੇ ਦੇ ਜਿਮੀਦਾਰਾਂ ਨੈ ਪਾਤਸਾਹ ਦੇ ਦਰਬਾਰ ਵਿਚ ਰਾਹ ਪਾਕੇ ਅਤੇ ਨਜਰਾਨਾ ਦੇਕੇ, ਆਪਣਾਂ ਸਹਿਰ ਬਚਾ ਰੱਖਿਆ ਸਾ; ਇਸ ਕਰਕੇ ਲੋਕ ਉਹ ਨੂੰ ਅਾਕੀ ਠਾਣਾ ਜਾਣਕੇ ਚੁਫੇਰਿਉਂ ਆ ਬਸੇ ਸਨ, ਅਤੇ ਬਸਦੇ ਜਾਂਦੇ ਸੇ; ਹੁਣ ਬੀ ਉਥੇ ਚਾਰਕੁ ਸੌ ਪੱਕੀ ਹੱਟ ਬਸਦੀ ਹੈ; ਅਤੇ ਸਹਿਰੋਂ ਬਾਹਰੋ ਕਈ ਬਾਗ ਅਜਾਂ ਤੀਕਰ ਮਜੂਦ ਹਨ।

ਅਤੇ ਪਰਗਟ ਹੋਵੇ, ਜੋ ਇਸ ਦੁਆਬੇ ਦਾ ਲੰਬਾਉ ਥੁਹੁੜਾ ਹੈ, ਅਤੇ ਚੁੜਾਉ ਬਹੁਤ| ਇਹ ਦੁਆਬਾ ਸਾਰਾ ਅਬਾਦ ਹੈ; ਇਸ ਵਿਚ ਮਸਹੂਰ ਅਰ ਵਡੇ ਵਡੇ ਸਹਿਰ ਦੋਕੁ ਸੌ ਹੋਣਗੇ, (ਜਿੰਨਾਂ ਵਿਚੋਂ ਕਈਕੁ ਲਿਖੇ ਗਏ ਹਨ;) ਪਰ ਨਿੱਕੇ ਮੋਟੇ ਪਿੰਡ ਗਿਣਤੀਉ ਬਾਹਰ ਹਨ। ਹਾਜੀਪੁਰੋਂ ਸੱਤ ਕੋਹ ਤਲਵਾੜਾ ਨਾਮੇ ਇਕ ਮਸਹੂਰ ਗਰਾਉਂ ਹੈ, ਉਸ ਤੇ ਉੱਪਰਲੇ ਰੁਕ ਪਹਾੜ ਦੀ ਕੰਢੀ ਵਿਚ ਇਕ ਗੁਲਬਹਾਰ ਨਾਮੇ ਪਿੰਡ ਹੈ, ਜੋ ਬਿਆਹ ਨਦੀ ਪਹਾੜੋਂ ਨਿੱਕਲਕੇ ਉਹ ਦੇ ਨੇੜੇ ਪੱਧਰੀ ਧਰਤੀ ਪੁਰ ਪਹੁੰਚ-

E