ਦੁਆਬਾ ਬਾਰੀ। | ੩੫ |
ਆਉ ਬਿਆਹ ਅਰ ਰਾਵੀ ਦੇ ਗੱਭੇ ਹੈ। ਇਹ ਦੁਆਬਾ ਪੰਜਾਬ ਦੇ ਸਾਰੇ ਦੁਆਬਿਆਂ ਨਾਲੋਂ ਵਡਾ ਲੰਬਾ ਹੈ। ਅਤੇ ਇਹ ਦੁਆਬਾ ਬੇੜੀ ਦੀ ਡੌਂਕ ਦਾ ਹੈ; ਦੋਹਾਂ ਪਾਸਿਆਂ ਤੇ ਭੀੜਾ , ਅਤੇ ਸਭਿਓਂ ਬਹੁਤ ਖੁਲਾ ਅਰ ਚੋੜਾ। ਅਤੇ ਇਸ ਦੁਆਬੇ ਦੀ ਜਿਮੀਨ ਵਡੀ ਉੱਚੀ ਹੈ। ਜਿਹਾ ਕਿ ਬਿਆਹ ਦਾ ਕੰਢਾ, ਬਿਸਤ ਜਲੰਧਰ ਦੀ ਧਰਤੀ ਨਾਲੋਂ, ਸੌਕੁ ਗਜ ਉਚਾ ਹੋਊ। ਇਸ ਦੁਆਬੇ ਵਿਚ ਇਕ ਨਗੇ ਛੁੱਟ (ਜੋ ਸਹਿਰ ਕਲਾਨੌਰ ਦੇ ਪਾਹ ਚਲਦਾ ਹੈ, ਅਤੇ ਉਸ ਨੂੰ ਕਰਨ ਅਹੰਦੇ ਹਨ,) ਹੋਰ ਕੋੲੀ ਨਲਾ ਸੂਰੀਅਾਂ ਦੇ ਪਾਹ, ਜੋ ਪਠਾਣਾਂ ਦੀ ਬਸਤੀ ਹੈ, ਦਰਿਅਾੳੁ ਰਾਵੀ ਨਾਲ ਜਾ ਮਿਲਦਾ ਹੈ; ਅਤੇ ਅੱਡ ਹੋਣ ਦੀ ਜਾਗਾ ਤੇ ਲੈਕੇ, ਮਿਲ ਜਾਣ ਦੀ ਜਾਗਾ ਤੀਕੁਰ, ਚਾਲੀ ਕੋਹ ਹੋੳੂਗਾ।
ਅਤੇ ੲਿਕ ਹੋਰ ਦੋ ਨਹਿਰਾਂ ਹਨ, ਕਿ ੳੁਨਾਂ ਵਿਚੋਂ ਜਿਹੜੀ ਲਹੌਰ ਨੂੰ ਗੲੀ ਹੈ, ਨਬਾਬ ਅਲੀਮਰਦਾਖਾਂ ਦੀ ਲਿਅਾਂਦੀ ਹੋੲੀ ਹੈ, ਅਤੇ ੳੁਹ ਨੂੰ ਸਾਹ ਨਹਿਰ ਕਹਿੰਦੇ ਹਨ। ਅਤੇ ਦੂਜੀ ਨਹਿਰ ਜੋੋ ਬਟਾਲੇ ਸਹਿਰ ਹੇਠੋਂ ਲੰੰਘਕੇ, ਪੱਟੀ ਸਹਿਰ ਦੇ ਨੇੜੇ ਵਸਦੀ ਹੈ, ੳੁਹ ਮਾਂਝੇ ਦੇ ਮੁਲਖ ਵਿਚੀਂ ਲੰਘਕੇ ਕਸੂਰ ਦੇ ਪਰਗਣੇ ਦੀਅਾਂ ਹੱਦਾਂ ਵਿਚ ਬਿਅਾਹ ਨਦੀ ਵਿਖੇ ਜਾ ਪੈਂਦੀ ਹੈ। ਅਤੇ ਬਾਜੇ ਲੋਕ ੲਿਸ ਦੇਸ ਨੂੰ ਮਾਝਾ ਕਰਕੇ ਬੀ ਅਾਖਦੇ ਹਨ। ਅਤੇ ੲਿਹ ਦੋਨੋਂ ਨਹਿਰਾਂ ਕਦੇ ਵਗਦੀਅਾਂ ਅਰ ਕਦੇ ਸੁੱਕੀਅਾਂ ਰਹਿੰਦੀਅਾਂ ਹਨ। ਬਲਕ ਸਦਾ ਸੁੱਕੀਅਾਂ ਹੀ ਰਹਿੰਦੀਅਾਂ ਹਨ; ਅਪਰ ੲਿਕ ਤਰਾਂ ਜਾਰੀ ਰਹਿ ਸਕਦੀਅਾਂ ਹਨ, ਕਿ ਜੇ ਪੰਜਾਬ ਦਾ ਹਾਕਮ ਬੇਲਦਾਰ ਨੌਕਰ ਰਖਕੇ ਸਦਾ ੲਿਨਾਂ ਦੀ ਖਬਰ ਰੱਖੇ। ਅਤੇ ੲਿਹ ਸਾਹ ਨਹਿਰ ਮਾਧੋਪੁਰ ਦੇ ਨੇੜਿੳੁਂ, ਜੋ