ਪੰਨਾ:A geographical description of the Panjab.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੁਅਾਬਾ ਬਾਰੀ। ੩੭

ਘਟ ਜਾਂਦਾ ਹੈ; ਅਤੇ ੳੁਥੋਂ ਟੱਪਕੇ ਸਹਿਰ ਦੀਨਾਨਗਰ ਦੇ ਚੜ੍ਹਦੇ ਪਾਸੇ ਵਹਿੰਦੀ ਹੈ; ਅਤੇ ੳੁਸ ਜਾਗਾ ੳੁਹ ਦੇ ਕੰਢੇ ਕੲੀ ਸੁੰਦਰ ਬਾਗ ਹਨ। ੳੁਥੋਂ ਬਟਾਲੇ ਦੇ ਪਰਗਣੇ ਵਿਚ ਸਹਿਰੋਂ ਤਿੰਨਾਂ ਕੋਹਾਂ ਪੁਰ ਪਹੁੰਚਦੀ ਹੈ; ੳੁੁਥੇ ੳੁਸ ੳੁਤੇ ੲਿਕ ਵਡਾ ਡਾਢਾ ਪੱਕਾ ਪੁਲ ਬੰਨਿਅਾ ਹੋੲਿਅਾ ਹੈ। ੳੁਥੋਂ ੲਿਹ ਨਹਿਰ ਕਸਬੇ ਮਜੀਠੇ ਦੇ ਕੋਲ ਪਹੁੰਚਦੀ ਹੈ, ਅਰ ੳੁਥੋਂ ਕੂਹਲ ਕੱਟਕੇ ਅਮਰਿਤਸਰ ਨੂੂੰ ਲੈ ਗੲੇ ਹਨ। ਅਤੇ ਮਹਾਰਾਜੇ ਰਣਜੀਤਸਿੰਘੁ ਨੈ, ਸਨ ਬਾਰਾਂ ਸੈ ਅਠੱਤੀ ੧੨੩੮ ਹਿਜਰੀ ਵਿਚ, ੲਿਹ ਸਾਰੀ ਨਹਿਰ ੳੁੱਪਰੋਂ ਮੋੜਕੇ ਅਮਰਿਤਸਰ ਤੇ ਲਾਹੌਰ ਦੇ ਰਾਹ ਪਾ ਦਿੱਤੀ ਹੈ, ਅਰ ੳੁਹ ਦੇ ਦੋਹੀਂ ਪਾਸੀਂ ਰਾਹ ਵਗਦਾ ਹੈ। ਅਤੇ ਅਮਿਰਤਸਰ ਦੇ ਸਹਿਰ ਤੇ ਬਾਹਰ, ੳੁਹ ਦੇ ਕੰਢੇ ਪੁਰ, ੲਿਕ ਵਡਾ ਸੁੰਦਰ ਬਾਗ ਬਣਵਾਕੇ, ੳੁਸ ਵਿਚ ਹੌਦ ਅਰ ਫੁਹਾਰੇ ਲਾੲੇ ਹੋੲੇ ਹਨ; ਅਤੇ ੳੁਸ ਬਾਗ ਦਾ ਨਾੳੁਂ ਰਾਮ ਬਾਗ; ਅਰ ੳੁਸ ਨਹਿਰ ਦਾ ਨਾੳੁਂਂ ਹਸਲੀ ਧਰਿਅਾ ਹੈ।

ਪਾਤਸਾਹਾਂ ਦੇ ਸਮੇਂ ਵਿਖੇ, ੳਹ ਨਹਿਰ ਸਾਲਾਮਾਰ ਬਾਗ ਨੂੰ, ਜੋ ਲਹੌਰ ਵਿਚ ਹੈ, ਪਾਣੀ ਦੇਕੇ, ਕਿਲੇ ਛੁੱਟ ਸਹਿਰ ਵਿਚ ਸਰਦਾਰਾਂ ਦੇ ਘਰੋਘਰ ਫਿਰਦੀ ਸੀ; ਹੁਣ ਅਜੇਹੀ ਖਰਾਬ ਹੋ ਗੲੀ ਹੈ, ਜੋ ਸਲਾਮਾਰ ਤੀਕੁਰ ਬੀ ਥੁੁਹੁੜਾ ਪਾਣੀ ੳੁੱਪੜਦਾ ਹੈ। ੲਿਸ ਨਹਿਰ ਦਾ ਲੰਬਾੳੁ ਨਿਕਾਸ ਦੀ ਜਾਗਾ ਤੇ ਲੈਕੇ ਲਹੌਰ ਤੀਕੁਰ ਅੱਸੀ ਪਚਾਸੀ ਕੋਹ ਹੋੳੂ।

ੲਿਸ ਦੁਅਾਬੇ ਦੇ ਵਡੇ ਲੋਕ ਵਡੇ ਕਰੜੇ ਅਤੇ ਗੁਸੈਂਲੇ ਹਨ, ਅਤੇ ਮਾਂਝੇ ਦੇ ਲੋਕ, ਜੋ ੲਿਸ ਦੁਅਾਬੇ ਵਿਚ ੲਿਕ ਮੁਲਖ ਹੈ, ਬਹੁਤ ਹੀ ਮਾਰਖੰਡ ਅਰ ਚੋਰ ਅਰ ਧਾੜਵੀ ਅਤੇ ਲੜਾਕੇ ਅਰ ਕਟੀਲੇ ਮਨੁਖ ਹਨ; ਅਤੇ ਸਾਰੇ ਪਿੰਡ ਹਿੰਦੂਅਾਂ ਹੀ ਦੇ ਹਨ। ਅਤੇ ੲਿਸ ਦੁਅਾਬੇ ਦੇ ਪਿੰਡਾਂ ਦੇ ਵਸਕੀਣਾਂ ਦਾ ਭਰਾਵਾ ਅਖਸਰ ਲੰਗੋਟੀ