ਦੁਆਬਾ ਬਾਰੀ।
੩੯
Multan.
ਮੁਲਤਾਨ ਇਕ ਵਡਾ ਪੁਰਾਣਾ ਹਿੰਦੂਆਂ ਦਾ ਸਹਿਰ ਹੈ। ਆਹੰਦੇ ਹਨ, ਜੋ ਇਹ ਸਹਿਰ ਕਿਸੇ ਅਗਲੇ ਜੁਗ ਦਾ ਬਣਿਆ ਹੋਇਆ ਹੈ, ਅਤੇ ਹਰ ਜੁਗ ਵਿਖੇ ਜੁਦਾ ਜੁਦਾ ਨਾਉਂ ਪਾਉਂਦਾ ਚਲਾ ਆਇਆ ਹੈ; ਜਿਹਾਕੁ ਹਸਤਪੁਰ, ਕੋਲਾਪੁਰ ਅਤੇ ਹੋਰ ਕਈ ਨਾਉਂ ਹਨ। ਅਤੇ ਇਹ ਸਹਿਰ ਹਰ ਜੁਗ ਵਿਖੇ ਅੰਬਾਰਤ ਬੀ ਜੁਦੀ ਜੁਦੀ ਰਖਦਾ ਸੀ। ਹੁਣ ਇਸ ਆਖਰੀ ਜਮਾਨੇ ਵਿਖੇ, ਜੋ ਕਲ ਜੁਗ ਹੈ, ਇਸ ਸਹਿਰ ਵਿਚ ਬਾਰਾਂ ਹਜਾਰ ਘਰ ਅਰ ਸਾਢੇ ਤਿੰਨ ਹਜਾਰ ਹੱਟ ਅਬਾਦ ਹੈ। ਅਤੇ ਹਰ ਪਰਕਾਰ ਦੇ ਕਾਰਖਾਨੇ ਅਰ ਸੁਦਾਗਰ ਉਥੇ ਲੱਭਦੇ ਹਨ। ਅਤੇ ਰੇਸ-ਮੀਨ ਜਰਬਫਤ ਦੇ ਕੱਪੜੇ ਉਥੇ ਚੰਗੇ ਚੰਗੇ ਬੁਣੀਦੇ ਹਨ; ਅਤੇ ਛੀਟਾਂ ਅਜਿਹੀਆਂ ਸੁੰਦਰ ਰੰਗਦੇ ਹਨ, ਜੋ ਸਾਲ ਅਰ ਚਿਕਨ ਦੇ ਬਰੋਬਰ ਭੜਕ ਮਾਰਦੀਆਂ ਹਨ; ਅਤੇ ਸੁਨਿਹਰੀ ਕੰਮ ਭੀ ਉਥੇ ਹੁੰਦਾ ਹੈ। ਇਸੇ ਕਰਕੇ ਸੁਦਾਗਰ ਲੋਕ ਦੂਰ ਦੂਰ ਮੁਲਖਾਂ ਨੂੰ ਲੈ ਜਾਂਦੇ ਹਨ। ਮੇਵਿਆਂ ਵਿਚੋਂ ਸੰਗਤਰੇ ਅਤੇ ਅੰਬ ਬਹੁਤ ਹੀ ਅਨੂਪ ਪੈਦਾ ਹੁੰਦੇ ਹਨ, ਅਤੇ ਕਾਬੁਲ ਅਰ ਕੰਧਾਰ ਨੂੰ ਸੁਗਾਤ ਕਰਕੇ ਲੈ ਜਾਂਦੇ ਹਨ। ਸਹਿਰ ਅਤੇ ਸਹਿਰਪਨਾਹ ਦੀ ਅੰਬਾਰਤ ਸਾਰੀ ਪੱਕੀ ਹੈ; ਅਤੇ ਸਹਿਰ ਦੇ ਛੇ ਦਰਵਾਜੇ ਹਨ। ਅਤੇ ਸਹਿਰੋਂ ਬਾਹਰ ਪੂਰਬ ਦੇ ਰੁਕ ਪੰਜਾਹਾਂ ਕਰਮਾਂ ਦੀ ਬਿੱਥ ਉੱਪੁਰ ਇਕ ਪੁਰਾਣਾ ਪੱਕਾ ਕਿਲਾ ਹੈ, ਜਿਹ ਦੇ ਚਾਲ਼ੀ ਬੁਰਜ ਅਰ ਚਾਰ ਦਰਵੱਜੇ ਹਨ। ਸਹਿਰਪਨਾਹ ਬਾਹਰਲੀ ਵਲੋਂ ਬਾਈ ਗਜ ਉੱਚੀ ਹੈ, ਅਰ ਅੰਦਰਲੀ ਵਲੋਂ ਕੁਛ ਘੱਟ ਹੈ। ਅਗੇ ਇਸ ਕਿਲੇ ਦੇ ਗਿਰਦੇ ਖਾਈ ਨਸੋ; ਹੁਣ ਮਹਾਰਾਜੇ ਰਣਜੀਤਸਿੰਘੁ ਦੇ ਹੁਕਮ ਨਾਲ਼ ਪੱਕੀ ਚੂਨੇਗ਼ਚ ਖਾਈ ਬਣ ਗਈ ਹੈ, ਅਤੇ ਦੁਹੁੰ ਦਰਵੱਜਿ-