੪੦
ਦੁਆਬਾ ਬਾਰੀ।
ਆਂ ਅੱਗੇ, ਅਰਥਾਤ ਸਖੀ ਅਰ ਰੇਹੜ ਦੇ ਦਰਵੱਜੇ ਅਗੇ ਦਮਦਮਾ ਬੀ ਬਣ ਗਿਆ ਹੈ। ਕਿਲੇ ਦੇ ਅੰਦਰ ਸਾਹ ਬਹਾਉਦੀਨ ਜਕਰੀਆ, ਅਤੇ ਉਨ੍ਹਾਂ ਦੇ ਪੋਤੇ ਸਾਹ ਰੁਕਨਦੀਨ ਆਲਮ ਦੀ ਖਾਨਗਾਹ ਹੈ, ਅਤੇ ਦੋਹਾਂ ਖਾਨਗਾਹਾਂ ਵਿਚ, ਸੱਤਰਾਂ ਕਰਮਾਂ ਦੀ ਬਿਥ ਹੈ; ਸਾਹ ਰੁਕਨ ਆਲਮ ਦੀ ਕਬਰ ਰੇਹੜ ਦੇ ਦਰਵੱਜੇ ਦੇ ਲਾਗ ਹੈ, ਅਤੇ ਸਾਹ ਬਹਾਉਦੀਨ ਦਾ ਰੌਦਾ ਕਿਲੇ ਦੇ ਵਿਚ ਹੈ; ਅਤੇ ਦੋਨੋ ਰੌਦੇ ਵਡੇ ਸੁੰਦਰ ਚੀਨੀ ਦੇ ਬਣੇ ਹੋਏ ਹਨ। ਕਿਲੇ ਦਾ ਗਿਰਦਾ ਸੋਲਾਂ ਸੈ ਸੱਤਰਾਂ ਕਰਮਾਂ ਦਾ ਹੈ; ਅਤੇ ਅੰਦਰਵਾਰ ਹਿੰਦੂਆਂ ਦਾ ਇਕ ਦਿਵਾਲਾ ਹੈ, ਜਿਹ ਨੂੰ ਨਰਸਿੰਘੁ ਔਤਾਰ ਦਾ ਦਿਵਾਲਾ ਆਹੰਦੇ ਹਨ, ਅਰ ਉਹ ਦਾ ਕਿੱਸਾ ਹਿੰਦੂਆਂ ਵਿਚ ਮਸਹੂਰ ਹੈ। ਕਿਲਾ ਅਰ ਸਹਿਰ ਦੋਵੇਂ ਇਕ ਥੇਹ ਉਪਰ ਹਨ, ਅਤੇ ਉਹ ਧਰਤੀ ਜੋ ਦਰਿਆਉ ਵਲ ਹੈ, ਜੋ ਨੀਚੀ ਹੈ।
ਤਿੰਮੋ ਦਾ ਦਰਿਆਉ ਸਹਿਰੋਂ ਚਾਰ ਕੋਹ ਹੈ; ਹਾੜੀ ਸਾਉਣੀ ਵਿਖੇ ਹਰ ਪਰਕਾਰ ਦੀ ਖੇਤੀ ਬਹੁਤ ਹੁੰਦੀ ਹੈ, ਅਤੇ ਨੀਲ ਬੀ ਬਥੇਰਾ ਬੀਜਦੇ ਹਨ।
ਉਸ ਦੇਸ ਵਿਚ ਹਰਟ ਬਹੁਤ ਹੀ ਵਗਦੇ ਹਨ। ਉਸ ਸਹਿਰ ਦੇ ਗਿਰਦੇ ਸੱਹੁੁਤਰ ਬਾਗ ਤਾ ਚੰਗੇ ਅਬਾਦ ਹਨ, ਅਤੇ ਪਇਆਂ ਰਿੜਿਆਂ ਦਾ ਕੁਛ ਲੇਖਾ ਹੀ ਨਹੀਂ; ਉਨ੍ਹਾਂ ਵਿਚੋਂ ਹਜੂਰੀ ਬਾਗ ਅਤੇ ਸੱਬਸ ਬਾਗ ਨਬਾਬ ਮੁਜਫਰਖਾਂ ਦੇ ਬਣਾਏ ਹੋਏ ਹਨ; ਉਨ੍ਹਾਂ ਦੀ ਛਾਰਦੁਆਲੀ ਪੱਕੀ, ਅਤੇ ਬੈਠਕਾਂ ਬਹੁਤ ਸੁੰਦਰ ਬਣੀਆਂ ਹੋਈਆਂ ਹਨ। ਅਤੇ ਇਹ ਦੇਸ ਲਹੌਰ ਨਾਲ਼ੋਂ ਦਸ ਦਰਜੇ ਪੱਛਮ ਦੀ ਵਲ ਨੇੜੇ ਹੈ, ਇਸ ਕਰਕੇ ਉਥੇ ਲਹੌਰ ਨਾਲ਼ੋਂ ਗਰਮੀ ਬਹੁਤ ਹੈ, ਅਤੇ ਪਹਾੜੋਂ ਦੂਰ ਹੋਣ ਦੇ ਸਬਬ ਬਰਖਾ ਥੁਹੁੜੀ ਹੁੁੰਦੀ ਹੈ।