ਦੁਅਾਬੇ ਬਾਰੀ ਦੇ ਨਗਰ। | ੪੧ |
Talumba.
ਤਲੰਬਾ ੲਿਕ ਕਦੀਮੀ ਅਰ ਮਸਹੂਰ ਸਹਿਰ ਦਰਿਅਾੳੁ ਰਾਵੀ ਦੇ ਕੰਢੇ, ਮੁਲਤਾਨ ਤੇ ਤੀਹ ਕੋਹ ਚੜ੍ਹਦੇ ਰੁਕ ਹੈ; ੳੁਹ ਅੱਗੇ ਵਡਾ ਅਬਾਦ ਸੀ, ਹੁਣ ਪੰਜਕੁ ਸੈ ਘਰ, ਅਰ ਪੰਜਾਹਕੁ ਹੱਟਾਂ ਬਸਦੀਅਾਂ ਹਨ। ਸਹਿਰੋਂ ਬਾਹਰ ੲਿਕ ਚੌਬੁਰਜਾ ਪੱਕਾ ਕਿਲਾ ਹੈ; ਅਤੇ ਤੁਲੰਬੇ ਥੀਂ ਚਾਰ ਕੋਹ ੲਿਕ ੳੁਜਾੜ ਹੈ, ਜਿਹ ਨੂੰ ਬਾਰ ਕਰਕੇ ਅਾਖਦੇ ਹਨ; ੳੁਥੇ ਦੀ ਜਿਮੀਦਾਰੀ ੳੁਸ ਕੌਮ ਦੀ ਹੈ, ਜੋ ਕਾਠੀਅਾ ਕਹਾੳੁਂਦੀ ਹੈ; ਕੀ ਜਾਣਯੇ ੳੁਸ ਬਾਰ ਵਿਚ ਬੀ ੳੁਹੋ ਲੋਕ ਰਹਿੰਦੇ ਹੋਣਗੇ; ਅਤੇ ੲਿਹ ਬਾਰ ੲਿਸੀ ਦੁਅਾਬੇ ਵਿਚ ਹੈ, ਚਾਲੀ ਕੋਹ ਚੌੜੀ ਅਰ ਸੌ ਕੋਹ ਲੰਬੀ ਹੋੳੂ; ੲਿਸ ਬਾਰ ਵਿਖੇ ਕੰਡਿਅਾਲੇ ਦਰਖਤ ਬਹੁਤ ਹਨ; ਅਤੇ ਜਣ ਲੋਕ, ਜੋ ੲਿਸ ਬਾਰ ਵਿਚ ਰਹਿੰਦੇ ਹਨ, ਧੁਰ ਮੁਲਤਾਨ ਦੇ ਬੰਨੇ ਤੀਕੁਰ ਲੁਟਦੇ ਅਰ ਧਾੜੇ ਮਾਰਦੇ ਹਨ। ੲਿਸ ਦੁਅਾਬੇ ਵਿਚ ਥਲ ਬੀ ਕੲੀ ਹਨ, ਪਰ ਪੰਜਨਦ ਦੀ ਹੱਦ ਤੀਕੁਰ ੳੁਜਾੜਾਂ ਬਹੁਤ ਹਨ।
Harapph.
ਹੜੱਪਾ ਰਾਵੀ ਦੇ ਕੰਢੇ ੲਿਕ ਮਸਹੂਰ ਸਹਿਰ ਹੈ; ਘਰਾਂ ਦੀ ਬਸੋਂ ਦੋਕੁ ਸੌ ਤੀਕੁਰ ਹੋਵੇਗੀ, ਅਤੇ ੳੁਨਾਂ ਲੋਕਾਂ ਦੀਅਾਂ ਜਿਮੀਦਾਰੀ ਹੱਟਾਂ, ਜੋ ਕਾਠੀਅਾ ਅਖਾੳੁਂਦੇ ਹਨ, ਬਾਰ ਦੇ ਚੌਨੇ ਵਿਚ ਹਨ; ਅਤੇ ਹੋਰ ਸਦੁੱਲਾਪੁਰ ਲਗ ਸਭ ੳੁਜਾੜ ਹੈ; ੲਿਸੀ ਕਰਕੇ ਜਣਾਂ ਦੇ ਡਰ ਦੇ ਮਾਰੇ, ਬਿਨਾ ਗਾਰਲੇ ਕੋੲੀ ੲਿਕੱਲਾ ਦੁਕੱਲਾ ੳੁਸ ਰਸਤੇ ਨਹੀਂ ਲੰਘ ਸਕਦਾ; ਅਤੇ ੳੁਥੇ ਅੈਡਾ ਬਣ ਹੈ, ਜੋ ੲਿਕ ਦੂਜੇ ਨੂੰ ਨਹੀਂ ਨਜਰੀ ਅਾੳੁਂਦਾ। ਅਤੇ ੲਿਨਾਂ ਦੋਨਾਂ ਨਗਰਾਂ ਅਰਥਾਤ ਤੁਲੰਬੇ ਅਰ ਹੜੱਪੇ ਵਿਚ, ਪੱਚੀਹਾਂ ਕੋਹਾਂ ਦੀ ਬਿੱਥ ਹੈ, ਪਰ ਲੋਕ ਦੋਹਾਂ ਦਾ ਕੱਠਾ ਨਾੳੁਂ ਲੈਂਦੇ ਹਨ।
F