ਪੰਨਾ:A geographical description of the Panjab.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੁਆਬੇ ਬਾਰੀ ਦੇ ਨਗਰ ੪੫

ਅਤੇ ਇਹ ਲੋਕ ਸਪਾਹਪੁਣੇ ਦੇ ਕਾਰਨ ਪਾਤਸਾਹਾਂ ਦੇ ਅਗੇ ਮੰਨੇ ਦੰਨੇ ਹੋਏ, ਅਤੇ ਮਨਸਬਦਾਰ ਹੀ ਰਹੇ। ਪਰ ਜਾਂ ਸਿੱਖ ਫਤੂਰ ਮਚਾਕੇ ਮੁਲਖ ਨੂੰ ਬੈਰਾਨ ਕਰਨ ਲਗੇ, ਅਤੇ ਕੋਈ ਪਾਤਸਾਹੀ ਨਾ ਰਹੀ, ਤਾਂ ਉਨਾਂ ਨੈ ਇਸ ਸਹਿਰ ਨੂੰ ਬੀ ਲੁਟ ਪੁਟਕੇ ਫੂਕ ਦਿੱਤਾ, ਅਤੇ ਸੋਇਨਾ ਚਾਂਦੀ, ਮਾਲ ਧਨ, ਜੜਾਉ ਗਹਿਣੇ, ਅਤੇ ਮੋਤੀ, ਅਤੇ ਹੋਰ ਇਤਨਾ ਕੁਛ ਲੁੱਟਿਆ, ਜੋ ਗਿਣਤੀਓਂ ਬਾਹਰ ਹੈ।

ਕਹਿੰਦੇ ਹਨ, ਜੋ ਸਰਦਾਰ ਜੱਸਾਸਿੰਘ ਰਾਮਗੜ੍ਹੀਏ ਕੱਲੇ ਦੇ ਹਿੱਸੇ ਇਤਨਾ ਜੜਾਉ ਗਹਿਣਾ ਅਤੇ ਸੋਇਨਾ ਮੋਤੀ ਆਇਆ ਸੀ, ਜੋ ਇਕ ਪਲੰਘਪੁਰ ਲੱਦਕੇ ਚੌਹੁੰ ਜਣਿਆਂ ਨੈ ਮਾਰ ਪਿੱਟਕੇ ਚੱਕਿਆ ਸੀ, ਅਤੇ ਅਮਰਿਤਸਰ ਦੇ ਗਿਰਦੇ ਢਕ ਦੇ ਜੰਗਲ ਵਿੱਚ ਦਬਵਾ ਦਿਤਾ ਸਾ; ਪਰ ਰੱਬ ਦੀ ਭਾਉਣੀ ਅਜਿਹੀ ਹੋਈ, ਜੋ ਉਹਨੂੰ ਉਹ ਜਾਗਾ ਹੀ ਭੁਲ ਗਈ, ਅਤੇ ਉਸ ਤੇ ਪਿਛੇ ਇਹ ਦੀ ਉਲਾਦ ਨੂੰ ਬੀ ਨਾ ਲੱਭੀ; ਹੁਣ ਤੀਕੁਰ ਉਥੇ ਹੀ ਦਬੀ ਹੋਈ ਹੈ, ਪਰ ਮਲੂਮ ਨਹੀ,ਜੋ ਕਿਹੜੀ ਜਾਗਾ ਹੈ।

ਇਸੀ ਤਰ੍ਹਾਂ ਹੋਰਨਾ ਸਰਦਾਰਾਂ ਨੂੰ, ਜਿਹਾਕੁ ਸਰਦਾਰ ਜੈਸਿੰਘ ਘਨੀਏ, ਤੇ ਝੰਡਾਸਿੰਘ ਭੰਗੀ, ਅਤੇ ਹੋਰਨਾਂ ਸਰਦਾਰਾਂ ਨੂੰ ਇਤਨੀ ਲੁੱਟ ਹਥ ਲੱਗੀ, ਜੋ ਸਰਦਾਰ ਬਣ ਗਏ; ਅਰ ਇਸ ਲੜਾਈ ਵਿਚ ਬਹੁਤ ਪਠਾਣ ਮਾਰੇ ਗਏ।

ਉਸ ਤੇ ਪਿਛੇ ਇਹ ਸਹਿਰ ਸਿੱਖਾਂ ਪਾਹ, ਜੋ ਭੰਗੀ ਕਹਾਉਂਦੇ ਸੇ, ਰਿਹਾ; ਪਰ ਜਾਂ ਜਮਾਨਸਾਹ ਦੁਰਾਨੀ ਲਹੋਰ ਵਿਚ ਆਇਆ, ਅਤੇ ਸਿੱਖ ਲੋਕ ਪੰਜਾਬ ਤੇ ਭੱਜ ਗਏ, ਤਾਂ ਉਸ ਵੇਲੇ ਨਜਾਮਦੀਨਖਾ ਪਠਾਣ ਨੈ, ਜੋ ਇਸ ਦੇਸ਼ ਦਾ ਭੂਮੀਆ ਸੀ, ਬਿਹੁਲ ਪਾਕੇ ਇਸ ਸ਼ਹਿਰ ਨੂੰ ਲੈ ਲਿਆ, ਅਤੇ ਪੱਕੇ ਪੈਰੀ ਹੋ ਗਿਆ, ਅਤੇ ਸਦਾ ਸਿੱਖਾਂ ਨਾਲ ਲੜਕੇ ਫਤਾ ਪਾਉਂਦਾ ਰਿ-