ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/62

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੪੬

ਮਾਂਝਾ।

ਹਾ। ਓੜੁਕ ਇਹ ਦੀ ਆਪਣੀ ਹੀ ਕੌਮ ਦਿਆਂ ਪਠਾਣਾਂ ਲੋਕਾਂ ਨੈ ਨੇਮ ਧਰਮ ਕਰਕੇ ਉਹ ਨੂੰ ਮਾਰ ਸਿਟਿਆ, ਅਤੇ ਕੁਤਬਦੀਨਖਾਂ ਉਹ ਦਾ ਭਾਈ ਉਸ ਦੀ ਜਾਗਾ ਸਰਦਾਰ ਹੋਇਆ। ਪਰੰਤੂ ਮਹਾਰਾਜੇ ਰਣਜੀਤਸਿੰਘੁ ਨੈ ਦੋ ਤਿੰਨ ਬਾਰ ਕੁਤਬਦੀਨਖਾਂ ਪੁਰ ਝੜਾਈ ਕੀਤੀ, ਪਰ ਕੁਛ ਨਾ ਕਰ ਸਕਿਆ; ਓੜੁਕ ਨੂੰ ਉਹ ਦੇ ਨੌਕਰਾਂ ਚਾਕਰਾਂ ਵਿਚ ਫਾਟਕ ਪਾਕੇ ਇਸ ਸਹਿਰ ਨੂੰ ਮਾਰ ਲਿਆ।

ਅਤੇ ਕੁਤਬਦੀਨਖਾਂ ਦਾ ਪੋਤਾ ਜਮਾਲਦੀਨਖਾਂ, ਮਹਾਰਾਜੇ ਰਣਜੀਤਸਿੰਘੁ ਦੇ ਨੌਕਰਾਂ ਵਿਚ ਭਰਤੀ ਹੋ ਗਿਆ; ਹੁਣ ਤੀਕੁਰ ਉਸੀ ਤਰਾਂ ਨੌਕਰੀ ਵਿਚ ਹਾਜਰ ਹੈ।

ਹੁਣ ਇਹ ਸਹਿਰ ਪਠਾਣਾਂ ਦੇ ਨਾਵਾਂ ਪੁਰ ਜੁਦੇ ਜੁਦੇ ਕੋਟਾਂ ਵਿਚ ਬਸਦਾ ਹੈ, ਅਤੇ ਹਰ ਬਸਤੀ ਨੂੰ ਕੋਟ ਕਰਕੇ ਆਖਦੇ ਹਨ; ਜਿਹਾਕੁ ਹੁਸੈਨਖਾਂ ਦਾ ਕੋਟ, ਜੋ ਇਕ ਵਡਾ ਸਹਿਰ ਹੈ; ਗੁਲਾਮ ਮੁਹਈਯੁਦੀਨਖਾਂ ਦਾ ਕੋਟ, ਸਕੂਰਖਾਂ ਦਾ ਕੋੋਟ, ਉਸਮਾਨਖਾਂ ਦਾ ਕੋਟ, ਮੁਹੱਮਦਖਾਂ ਦਾ ਕੋਟ, ਅਤੇ ਹੋਰ ਕਈ ਕੋਟ ਹਨ।

ਅਤੇ ਇਨ੍ਹਾਂ ਕੋਟਾਂ ਵਿਚ ਤਿੰਨਕੁ ਸੌ ਹੱਟ, ਅਰ ਕਈ ਹਜਾਰ ਘਰ ਅਬਾਦ ਹਨ। ਉਥੇ ਚਾਹਲੀਆਂ ਹੱਥਾਂ ਪੁਰ ਪਾਣੀ ਨਿੱਕਲਦਾ ਹੈ; ਪਰ ਕਿਧਰੇ ਖਾਰਾ, ਕਿਧਰੇ ਮਿੱਠਾ। ਅਤੇ ਬਿਆਹ ਨਦੀ ਉਥੋਂ ਸੱਤ ਕੋਹ ਹੈ।

Manjha.

ਇਸ ਦੁਆਬੇ ਬਾਰੀ ਵਿਖੇ, ਮਾਂਝਾ ਇਕ ਜੁਦਾ ਹੀ ਮੁਲਖ ਹੈ, ਕਿ ਜਿਥੇ ਖੂਹੇ, ਨਦੀ, ਨਾਲ਼ੇ, ਕਿਧਰੇ ਨਹੀਂ ਹਨ; ਪਰ ਢੱਕ ਅਰ ਕੰਡਿਆਲੇ ਦਰਖਤਾਂ ਦਾ ਅਜਿਹਾ ਜੰਗਲ਼ ਹੈ, ਜੋ ਬਾਜੀ ਜਾਗਾ ਤੇ ਅਸਵਾਰ ਨੂੰ ਬੀ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ; ਇਸੀ ਕਰਕੇ ਇਸ ਮੁਲਖ ਦੇ ਜਿਮੀਦਾਰ, ਜੋ ਬਹੁਤ ਹਿੰਦੂ ਹਨ, ਲਹੌਰ