੬੬
ਦੁਅਾਬੇ ਬਾਰੀ ਦੇ ਨਗਰ।
ਹੀ ਬਸ ਗਿਅਾ ਹੈ। ਭਾਵੇਂ ਦਰਿਅਾੳੁ ਦੀ ਨੇੜ ਕਰਕੇ ੲਿਸ ਸਹਿਰ ਦੀ ਅੰਬਾਰਤ ਪੱਕੀ ਥੁਹੁੜੀ ਹੈ, ਪਰ ੲਿੱਥੇ ਦੇ ਵਸਕੀਣ, ਜਿਹੜੇ ਬਾਬੇ ਨਾਨਕ ਦੀ ੳੁਲਾਦ ਵਿਚ ਹਨ, ਵਡੇ ਮਾਯਾਧਾਰੀ ਹਨ। ਅਤੇ ੳੁਸ ਜਾਗਾ ਕੲੀ ਸਰਕਾਰਾਂ ਹਨ; ੲਿਸ ਕਰਕੇ ੳੁਹ ਸਦਾ ਅਾਪਸ ਵਿਚ ਲੜਾੲੀ ਘੋਲ ਰਖਦੇ ਹਨ।
ਅਤੇ ਬਾਬੇ ਨਾਨਕ ਦਾ ਦੇਹਰਾ ਪਿੰਡੋਂ ਨੇੜੇ ਦਰਿਅਾੳੁ ਦੇ ਕੰਢੇ ੳੁੱਪਰ ਹੈ; ੳੁਹ ਦੀ ਅੰਬਾਰਤ ਅੱਤ ਸੁੰਦਰ, ਅਤੇ ੳੁਸ ਪੁਰ ਸੋੲਿਨੇ ਅਰ ਲਾਜਵਰਾਦ ਦਾ ਕੰਮ ਕੀਤਾ ਹੋੲਿਅਾ, ਅਤੇ ਬਹੁਤ ਮਾਯਾ ਖਰਚ ਹੋੲੀ ਹੈ; ਅਤੇ ਸਿੱਖਾਂ ਲੋਕਾਂ ਦੇ ਤੀਰਥ ਦੀ ਜਾਗਾ ਹੈ।
ਮਹਾਰਾਜਾ ਰਣਜੀਤਸਿੰਘੁ ੳੁਸ ਦੇਹਰੇ ਪੁਰ ਵਡੀ ਮਾਯਾ ਝੜਾੲਿਅਾ ਕਰਦਾ, ਅਤੇ ਬਹੁਤ ਪੈਸਾ ਨਜਰਾਨਾ ਘਲਿਅਾ ਕਰਦਾ ਸੀ; ੲਿਥੇ ਤੀਕੁਰ ਜੋ ੳੁਸ ਜਾਗਾ ਦੇ ਖਰਚ ਲੲੀ ਪੰਜ ਸੈ ਪਿੰਡ ਸਰਕਾਰੋਂ ਦੇ ਛੱਡਿਅਾ ਹੋੲਿਅਾ ਸਾ। ਪਰਮੇਸੁਰ ਨੂੰ ਭਾੲਿਅਾ, ਤਾਂ ਬਾਬੇ ਨਾਨਕ ਦੀ ਵਿਥਿਅਾਂ ਵਿਚ ਬਿਅਾਨ ਕੀਤੀ ਜਾਵੇਗੀ।
Batala.
ਕਸਬਾ ਬਟਾਲਾ ੲਿਕ ਸਹਿਰ ਹੈ, ਜੋ ਰਾਮਦੇੳੁ ਭੱਟੀ ਰਾਜਪੂਤ ਦਾ ਅਬਾਦ ਕੀਤਾ ਹੋੲਿਅਾ ਹੈ, ਅਤੇ ੳੁਹ ਕਪੂਰਥਲੇ ਦੇ ਰਾਜਪੂਤਾਂ ਵਿਚੋਂ ਸੀ।
ਅਤੇ ੳੁਸ ਸਮੇ ਵਿਖੇ, ਕਿ ਜਦ ਤਤਾਰਖਾਂ, ਸੁਲਤਾਨ ਬਹਿਲੋਲ ਲੋਦੀ ਦੇ ਹਥੋਂ ਪੰਜਾਬ ਦਾ ਹੁਕਮ ਸੀ, ਤਦ ੲਿਹ ਰਾਮਦੇੳੁ ਮੁਸਲਮਾਨ ਹੌਕੇ, ਤਤਾਰਖਾਂ ਦੀ ਕਚਹਿਰੀ ਵਿਚ ਅਾੳੁਣ ਜਾਣ ਲੱਗ ਗਿਅਾ, ਅਤੇ ਪੰਜਾਬ ਦਾ ਮੁਲਖ ਨੋ ਲੱਖ ਟਕੇ ਪੁਰ ਤਤਾਰਖਾਂ ਥੀਂ ਅਜਾਰੇ ਲੈ ਗਿਅਾ।