ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦

ਦੁਆਬੇ ਬਾਰੀ ਦੇ ਨਗਰ

ਸੀ; ਅਤੇ ਜਾਂ ਕਨ੍ਹਈਆ ਨੈ ਰਾਮਗੜ੍ਹੀਆ ਨੂੰ ਲਤਾੜ ਲੀਤਾ, ਤਾਂ ਹਕੀਕਤਸਿੰਘੁ ਕਨ੍ਹਈਆ ਇਸ ਸਹਿਰ ਉੱਤੇ ਝੜਾਈ ਕਰਿ ਆਇਆ, ਅਤੇ ਆਉਂਦੇ ਨੈ ਹੀ ਫੂਕ ਸਿਟਿਆ। ਉਸ ਸਮੇ ਇਹ ਸਹਿਰ ਅਜਿਹਾ ਬੈਰਾਨ ਹੋਇਆ, ਜੋ ਇਸ ਵਿਚ ਸੀਂਹ ਬੁਕਦੇ ਫਿਰਦੇ ਸੇ।

ਤਿਸ ਪਿਛੇ ਹਕੀਕਤਸਿੰਘੁ ਦਾ ਪੁੱਤ ਜੈਮਲਸਿੰਘੁ, ਜਾਂ ਇਸ ਸਹਿਰ ਦੇ ਬਸਾਉਣ ਦੇ ਆਹਰ ਵਿਚ ਹੋਇਆ, ਤਾਂ ਤੀਹਾਂ ਬਰਸਾਂ ਤੀਕੁਰ ਉਸ ਦੇ ਪਾਹ ਰਿਹਾ, ਅਰ ਉਹ ਬਸਾਉਂਦਾ ਹੀ ਰਿਹਾ; ਇਥੇ ਤੀਕੁ ਕਿ ਉਹ ਦੇ ਨਿਆਉਂ ਦੇ ਕਾਰਣ ਤਿੰਨ ਚਾਰ ਸੈ ਹੱਟ, ਅਰ ਤਿੰਨ ਹਜਾਰ ਘਰ ਬਸ ਪਿਆ; ਫੇਰ ਜਾਂ ਜੈਮਲਸਿੰਘੁ ਮਰ ਗਿਆ, ਤਾਂ ਇਹ ਸਹਿਰ ਮਹਾਰਾਜੇ ਰਣਜੀਤਸਿੰਘੁ ਕੋਲ਼ ਆ ਗਿਆ; ਹੁਣ ਤੀਕੁਰ ਉਹ ਉਸੇ ਦੇ ਅਮਲ ਵਿਚ ਹੈ, ਪਰ ਅਗੇ ਵਰਗੀ ਰੌਣਕ ਨਹੀਂ; ਸਗਵਾਂ ਉੱਜੜਦਾ ਜਾਂਦਾ ਹੈ।

ਇਸ ਪਰਗਣੇ ਦੀ ਭੋਂ ਕੁਛ ਕਰਨ ਦੇ ਕੰਢੇ, ਕੁਛ ਹਰਟਾਂ ਅਰ ਬਾਰਿਆਂ, ਅਰਥਾਤ ਚੜਸਾਂ ਦੇ ਪਾਣੀ ਪੁਰ, ਕੁਛ ਬਰਖਾ ਦੇ ਪਾਣੀ ਨਾਲ਼ ਹੁੰਦੀ ਹੈ। ਅਤੇ ਸਹਿਰੋਂ ਬਾਹਰ ਦੱਖਣ ਦੇ ਰੁਕ ਦੁਹੁੰ ਤੀਰਾਂ ਦੀ ਮਾਰ ਪੁਰ, ਮੋਜੂਵਾਲ਼ ਨਾਮੇ ਪਿੰਡ ਦੀ ਕੰਧ ਦੇ ਕੋਲ਼, ਸੇਖ ਮੁਹੰਮਦ ਅਫਜਲ ਲਹੌਰੀ, ਅਤੇ ਸਾਹ ਗੁਲਾਮਗੌਂਸ ਬਟਾਲੀ ਦੀ ਕਬਰ, ਇਕ ਬਗੀਚੇ ਵਿਚ ਇਕੋ ਚੌਂਤੜੇ ਅਰ ਇਕੋ ਬਗਲ ਵਿਚ ਹੈ।

Adinanagar.

ਅਦੀਨਾਨਗਰ ਪਹਾੜ ਦੀ ਕੰਢੀ ਤੇ ਨੇੜੇ, ਅਦੀਨਾਬੇਗਖਾਂ ਦਾ ਅਬਾਦ ਕੀਤਾ ਹੋਇਆ ਹੈ, ਜੋ ਉਸ ਸਮੇਂ ਵਿਖੇ, ਦੁਆਬੇ ਬਾਰੀ ਅਤੇ ਦੁਆਬੇ ਬਿਸਤ ਜਲੰਧਰ ਅਤੇ ਲਹੌਰ ਦਾ ਹਾਕਮ ਸਾ; ਉਸ ਵੇਲੇ ਇਹ ਸਹਿਰ ਬਹੁਤ ਅਬਾਦ ਸੀ, ਅਤੇ ਹਰ