ਹੇਠ ਹੀ ਰਹਿੰਦਾ ਰਿਹਾ ਹੈ। ਅਾਖਦੇ ਹਨ, ਜੋ ੲਿਹ ਕਿਲਾ ਅਜਿਹਾ ਅੌਖਾ ਹੈ, ਕਿ ਪੀਹੜੀੳੋ-ਪੀਹੜੀ ੲਿਕ ਹੀ ਦੇ ਪਾਸ ਰਿਹਾ ਹੈ; ਅਜਿਹਾ ਨਹੀਂ ਹੋੲਿਅਾ, ਜੋ ਕਦੇ ੲਿਸ ਪਾਸ, ਕਦੇ ੳੁਸ ਪਾਸ ਜਾਵੇ। ਕੲੀਅਾਂ ਪੀਹੜੀਅਾਂ ਤੇ ਲਾਕੇ ੲਿਹ ਕਿਲਾ ਕਟੋਚਾਂ ਹੀ ਪਾਹ ਚਲਾ ਅਾੲਿਅਾ। ਅਤੇ ਜਦ ਤੇ ਲਾਕੇ ਹਿੰਦ ਵਿਚ ਮੁਸਲਮਾਨਾਂ ਦਾ ਰਾਜ ਹੋੲਿਅਾ, ਦਿੱਲੀ ਦੇ ਪਾਤਸਾਹਾਂ ਵਿਚੋਂ ਕਿਨੇ ੲਿਹ ਕਿਲਾ ਮਾਰਕੇ ਨਾ ਲਿਅਾ; ਨਿਰਾ ਸੁਲਤਾਨ ਮਮੂਦ ਗਜਨਬੀ ਦੀ ਫੌਜ ਨੈ ਠਾਕੁਰਦਵਾਰੇ ਢਾਹ ਢੂਹਕੇ ੲਿਸ ਮੁਲਖ ਨੂੰ ਲੁਟਿਅਾ ਸੀ; ਤਬਾਰੀਖ ਫਰਿਸਤੇ ਵਿਚ ੲਿਸੀ ਤਰਾਂ ਲਿਖਿਅਾ ਹੋੲਿਅਾ ਸੀ; ਤਬਾਰੀਖ ਫਰਿਸਤੇ ਵਿਚ ੲਿਸੀ ਤਰਾਂ ਲਿਖਿਅਾ ਹੋੲਿਅਾ ਹੈ। ਅਤੇ ਸੁਲਤਾਨ ਫਰੋਜਸਾਹ ਕੲੀ ਚਿਰ ਮੋਰਚੇ ਲਾਕੇ, ੳੜਕ ਨੂੰ ਸੁਲਾ ਕਰਕੇ ਮੁੜ ਗਿਅਾ, ਅਤੇ ਜਾਂਦਾ ਹੋੲਿਅਾ ਜਵਾਲਾਮੁਖੀ ਦੇ ਗਿਰਦੇ ਠਾਕੁਰਦਵਾਰੇ ਅਰ ਬੁਤ ਭੰਨ ਤੋੜਕੇ ਦਿੱਲੀ ਜਾ ਵੜਿਅਾ। ੲਿਸੀ ਤਰਾਂ ਅਕਬਰ ਪਾਤਸਾਹ ਨੈ ਬੀ ਕੲੀ ਬਾਰ ਫੌਜ ਭੇਜੀ, ਪਰ ਝਖ ਮਾਰਕੇ ਅੈਵੇਂ ਮੁੜ ਜਾਂਦੀ ਰਹੀ। ਜਾਂ ਅਕਬਰ ਪਾਤਸਾਹ ਦੇ ਪੁੱਤ ਜਹਾਂਗੀਰ ਨੂੰ, ਤਖਤ ਪੁਰ ਬੈਠੇ ਤੇਰਾਂ ਬਰਸਾਂ ਹੋੲੀਅਾਂ, ਤਾਂ ੳੁਹ ਦੇ ਮਨ ਵਿਚ ਬੀ ਕਾਂਗੜੇ ਦੇ ਲੈਣ ਦਾ ਲਾਲਚ ਦੌੜਿਅਾ; ਤਦ ੳਨ ਸੇਖ ਫਰੀਦ ਮੁਰਤਜਾਖਾਂ ਅਤੇ ਰਾਜੇ ਸੂਰਜਮੱਲ ਨੂੰ ਹੁਕਮ ਦਿੱਤਾ, ਕਿ ਜਾੳੁ, ਕੋਟਕਾਂਗੜੇ ਨੂੰ ਸਰ ਕਰੋ। ਜਾਂ ੳੁਹ ਦੋਵੇਂ ਪਹਾੜ ਦੇ ਨੇੜੇ ਪਹੁੰਚੇ, ਤਾਂ ਰਾਜੇ ਅਰ ਸੇਖ ਦੀ ਕੁਛ ਅਣਬਣਤ ਹੋ ਗੲੀ, ਅਤੇ ਸੇਖ ਮਰ ਗਿਅਾ, ਅਤੇ ਰਾਜਾ ਦਿੱਲੀ ਅਾੲਿਅਾ, ਤਾਂ ਪਾਤਸਾਹ ਰਾਜੇ ਪੁਰ ਬਹੁਤ ਗੁੱਸੇ ਹੋੲਿਅਾ; ਫੇਰ ੳੁਹ ਨੂੰ ਸਜਾਦੇ ਸਾਹਜਹਾਂ ਨਾਲ ਦੱਖਣ ਦੀ ਮੁਹਿੰਮ ਨੂੰ ਘੱਲ ਦਿੱਤਾ; ਜਾਂ ੳੁਹ ੳੁਸ ਮੁਹਿੰਮ