ਪੰਨਾ:A geographical description of the Panjab.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਅਾਬੇ ਬਾਰੀ ਦੇ ਨਗਰ।

੮੧

ਵਿਚ ਕੀੜੇ ਪੈ ਗੲੇ। ਅਤੇ ਰਾਜੇ ਤਲੋਕਚੰਦ ਦੀ ਫੌਜ, ਜੋ ਕਿਲੇ ਦੇ ਅੰਦਰ ਸੀ, ਕੲੀ ਦਿਨ ਰੁੱਖ ਭਰੂਹ ਭਰੂਹਕੇ ਖਾਂਦੀ ਰਹੀ, ੳੋੋੜਕ ਨੂੰ, ਜਾਂ ਭੁਖ ਦੀ ਮਾਰੀ ਮਰਨ ਲੱਗੀ, ਤਾਂ ਰਾਜੇ ਨੈ ਲਚਾਰ ਹੋਕੇ ਕਿਲੇ ਦੀਅਾਂ ਕੁੰਜੀਅਾਂ ਬਿੱਕਰਮਾਜੀਤ ਕੋਲ ਘੱਲ ਦਿੱਤੀਅਾਂ, ਅਤੇ ਕਿਲਿੳੋਂ ਬਾਹਰ ਨਿੱਕਲਕੇ, ਜਗਤਸਿੰਘੁ ਦੇ ਰਾਹੀਂ ਬਿੱਕਰਮਾਜੀਤ ਨੂੰ ਅਾ ਮਿਲਿਅਾ। ਅਤੇ ੳੁਹ ਕਿਲਾ, ਦਹਿਅਾਂ ਦੀ ਪਹਿਲੀ ਤਰੀਕੇ, ਸਨ ੧੫ ਪਾਤਸਾਹੀ, ਅਤੇ ੧੦੩੧ ਹਿਜਰੀ ਵਿਖੇ, ਛਨਿੱਛਰਵਾਰ ਦੇ ਦਿਨ, ਫਤੇ ਹੋ ਗਿਅਾ। ਅਤੇ ਜਹਾਂਗੀਰ ੲਿਹ ਖ਼ਬਰ ਸੁਣਕੇ ਬਹੁਤ ਪਰਸਿੰਨ ਹੋੲਿਅਾ, ਅਤੇ ਕਿਲੇ ਦੇ ਦੇਖਣ ਲੲੀ ਅਾੲਿਅਾ, ਲੋਹੇ ਦਾ ਵਡਾ ਦਰਵੱਜਾ ੳੁਸ ਕਿਲੇ ੳੁੁਪੁਰ ਝੜਾੲਿਅਾ, ਅਤੇ ੲਿਕ ਮਸੀਤ ਪੱਕੀ ਬਣਵਾੲੀ, ਅਤੇ ਬੁਤਾਂ ਅਰ ਠਾਕੁਰਦਵਾਰਿਅਾਂ ਨੂੰ ਖ਼ਰਾਬ ਕਰਕੇ, ਪਹਾੜਾਂ ਦਾ ਸੈਲ ਅਰ ਸਕਾਰ ਕਰਦਾ, ੳੁਸੀ ਰਸਤੇ ਕਸਮੀਰ ਨੂੰ ਚਲਾ ਗਿਅਾ। ਜਿਸ ਦਿਨ ਤੇ ੲਿਹ ਕਿਲਾ ਦਿਲੀਵਾਲੇ ਪਾਤਸਾਹਾਂ ਦੇ ਅਮਲ ਵਿਚ ਅਾੲਿਅਾ, ੳੁਸ ਦਿਨ ਤੇ ਲੈਕੇ ਸਾਰੇ ਪਹਾੜ ਦੇ ਜਿਮੀਦਾਰ ਅਰ ਰਾਜੇ ਬਾਬੂ, ੳੁਨ੍ਹਾਂ ਦੇ ਅਾਗਿਅਾਕਾਰ ਅਤੇ ਹਾਕਮ ਅਾੳੁਂਦਾ; ਲਹੌਰ ਦੇ ਸੂਬੇਦਾਰ ਦਾ ਕਦੇ ਤਾਬੇਦਾਰ ਨਹੀਂ ਹੁੰਦਾ ਸੀ; ਸਾਰੇ ਪਹਾੜ ਦੇ ਰਾਜੇ ੳੁਹ ਦੇ ਸਲਾਮ ਨੂੰ ਅਾੲਿਅਾ ਕਰਦੇ ਸੇ; ਅਤੇ ੲਿਹ ਗੱਲ ਸੈਫਲੀਖਾਂ ਦੀ ਠਾਣੇਦਾਰੀ ਤੀਕੁਰ ਰਹੀ। ਅਤੇ ੲਿਹ ਸੈਫਲੀਖਾਂ ਵਡਾ ਸੂਰਮਾ, ਅਤੇ ਘੋੜੇ ਚੜ੍ਹਨ ਦੀ ਬਿੱਦਿਅਾ ਵਿਚ ਅੱਤ ਨਾਮੀ, ਅਤੇ ਸਪਾਹਪੁਣੇ ਦਾ ਹੁਨਰ ਬੀ ਚੰਗਾ ਜਾਣਦਾ ਸਾ, ਅਤੇ ਦਰਬਾਰ ਖਾਸ ਦੇ ਪਾਹਰੂਅਾਂ ਵਿਚ ਨੌਕਰ ਸੀ।

ੲਿਕ ਦਿਹਾੜੇ ਪਾਤਸਾਹ ਦੇ ਕੋਕੇ ਨੈ ਸਰਾਬ ਪੀਕੇ ਸੈਫਲੀ-

K