ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨

ਦੁਆਬੇ ਬਾਰੀ ਦੇ ਨਗਰ

ਖਾਂ ਦੇ ਭਾਣਜੇ ਨੂੰ ਮਾਰ ਸਿਟਿਆ, ਅਤੇ ਉਸੀ ਤਰਾਂ ਲਹੁ ਭਰੇ ਨੇਜੇ ਸਣੇ ਪਾਤਸਾਹੀ ਮਹਿਲ ਨੂੰ ਚਲਿਆ। ਅਤੇ ਸੈਫਲੀਖਾਂ ਇਹ ਖਬਰ ਸੁਣਕੇ ਅੱਗੇ ਹੀ ਘੋੜੇ ਪੁਰ ਚੜ੍ਹਕੇ ਤਿਸ ਦਾ ਰਾਹ ਦੇਖ ਰਿਹਾ ਸੀ; ਜਿਹਾ ਕੋਕਾ ਕਿਲੇ ਦੇ ਅੰਦਰ ਘੁਸਿਆ, ਤਿਹਾ ਹੀ ਇਸ ਨੈ ਤਰਵਾਰ ਸੁਤਕੇ ਉਹ ਦੇ ਪਿਛੇ ਘੋੜਾ ਸਿਟਿਆ, ਅਤੇ ਦਰਬਾਰ ਆਮ ਦੇ ਵਿਚ ਪਾਤਸਾਹ ਦੇ ਸਾਹਮਣੇ ਦੋ ਟੁਕੜੇ ਕਰ ਦਿੱਤਾ, ਅਤੇ ਛੇਤੀ ਨਾਲ਼ ਉਹ ਦਾ ਸਿਰ ਕੱਟਕੇ ਹੰਨੇ ਨਾਲ਼ ਲਟਕਾ ਲਿਆ, ਅਤੇ ਘੋੜਾ ਦੁੜਾਕੇ ਦਰਬਾਰ ਤੇ ਬਾਹਰ ਨਿੱਕਲ਼ ਗਿਆ। ਮੁਹੰਮਦਸਾਹ ਉਹ ਦੀ ਸੂਰਮਗਤੀ ਅਤੇ ਚਲਾਕੀ ਦੇਖਕੇ ਦੰਗ ਹੋ ਗਿਆ, ਅਤੇ ਦਰਬਾਰ ਵਿਚੋਂ ਉਠ ਖੜਾ ਹੋਇਆ, ਅਤੇ ਸਪਾਹ ਨੁੂੰ ਹੁਕਮ ਦਿੱਤਾ, ਜੋ ਸੈਫਲੀਖਾਂ ਨੂੰ ਪਕੜ ਲਿਆਓ। ਅਤੇ ਉਧਰ ਸੈਫਲੀਖਾਂ ਆਪਣੇ ਯਾਰਾਂ ਮਿਤ੍ਰਾਂ ਅਤੇ ਨੋਕਰਾਂ ਚਾਕਰਾਂ ਨੂੰ ਸੰਗ ਲੈਕੇ, ਆਪਣੀ ਹਵੇਲੀ ਵਿਚ ਆਕੀ ਹੋ ਬੈੋਠਾ, ਅਤੇ ਲੜਾਈ ਪੁਰ ਲਕ ਬੰਨ੍ਹ ਲੀਤਾ। ਪਰ ਜਾ ਪਾਤਸਾਹ ਨੂੰ ਮਲੂਮ ਹੋਇਆ, ਜੋ ਸੈਫਲੀਖਾਂ ਬੇਦੋਸ਼ ਹੈ, ਤਾਂ ਪਾਤਸਾਹ ਨੈ ਉਹ ਦੀ ਜਾਨ ਬਖਸ਼ੀ; ਅਪਰ ਆਪਣੇ ਮਨ ਵਿਚ ਜਾਣ ਲਿਆ, ਜੋ ਇਹ ਆਦਮੀ ਨਿੱਡਰ ਅਤੇ ਸੂਰਮਾਂ ਹੈ, ਦਰਬਾਰ ਦੇ ਲਾਇਕ ਨਹੀਂ ਹੈ; ਇਸ ਕਰਕੇ ਇਸ ਨੂੰ ਕਿਸੀ ਔਖੀ ਜਾਗਾ ਭੇਜਿਆ ਚਾਹਯੇ; ਉਸ ਦਿਨ ਤੇ ਸੈਫਲੀਖਾਂ ਨੂੰ ਕੋਟਕਾਂਗੜੇ ਦੀ ਠਾਣੇਦਾਰੀ ਲ਼ੱਭ ਗਈ। ਆਖਦੇ ਹਨ, ਜੋ ਇਹ ਸੈਫਲੀਖਾਂ ਫਕੀਰਾਂ ਲੋਕਾਂ ਅੱਗੇ ਬਹੁਤ ਰੁਜੂ ਸਾ, ਅਤੇ ਇਨ੍ਹਾਂ ਲੋਕਾਂ ਦੀ ਵਡੀ ਟਹਿਲ ਕਰਿਆ ਕਰਦਾ ਸੀ; ਇਕ ਦਿਹਾੜੇ ਅਜਿਹਾ ਹੋਇਆ, ਜੋ ਦੁਪਿਹਰ ਦੇ ਵੇਲੇ ਦਰਬਾਰੋਂ ਮੁੜ ਕੇ ਘਰ ਨੂੰ ਜਾਂਦਾ ਸੀ; ਅਚਾਨਕ ਇਕ ਫਕੀਰ ਸਿਰੋਂ ਪੈਰੋਂ ਨੰਗਾ ਵਡੀ ਧੁਪ ਵਿਚ ਸੁਆਹ ਪੁਰ ਸੁੱਤਾ ਪਿਆ ਨਜਰੀ ਆ ਗਿ-