ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੮੩

ਆ; ਉਹ ਉਸੀ ਵੇਲੇ ਘੋੜੇ ਤੇ ਉਤਰਕੇ, ਫਕੀਰ ਦੇ ਸਿਰ ਪਰ ਆਪਣੀ ਚਾਦਰ ਦੀ ਛਾਉਂ ਕਰਕੇ, ਚਿਰ ਤੀਕੁਰ ਖੜਾ ਹੋ ਰਿਹਾ; ਜਾਂ ਫਕੀਰ ਨੈ ਅੱਖ ਪੱਟੀ, ਤਾਂ ਇਸ ਦੀ ਵਲ ਡਿੱਠਾ, ਅਤੇ ਕਾਗਤ ਅਰ ਕਲਮ ਦੀ ਸੱਨਤ ਕੀਤੀ; ਸੈਫਲੀਖਾਂ ਨੈ ਤਾਬੜਤੋੜ ਕਲਮ ਅਰ ਕਾਗਤ ਫਕੀਰ ਦੇ ਅੱਗੇ ਧਰ ਦਿੱਤਾ, ਅਤੇ ਫਕੀਰ ਨੈ ਇਹ ਹੁਕਮ ਲਿਖਿਆ, ਜੋ "ਕੋਟਕਾਂਗੜੇ ਦੇ, ਹੁਣ ਦੇ ਅਤੇ ਅਗਲੇ ਹਾਕਮ ਮਲੂਮ ਕਰਨ, ਜੋ ਕੋਟਕਾਂਗੜੇ ਦੀ ਠਾਣੇਦਾਰੀ ਸਾਰੀ ਉਮਰ ਤੀਕਰ ਸੈਫਲੀਖਾਂ ਨੂੰ ਸੌਂਪੀ ਗਈ; ਚਾਹੀਦਾ ਹੈ, ਜੋ ਉਸ ਨੂੰ ਉਹ ਦੀ ਉਮਰ ਭਰ ਤੀਕੁਰ ਉਥੇ ਦਾ ਹਾਕਮ ਜਾਣੋਗੋ"। ਅਤੇ ਉਹ ਕਾਗਤ ਸੈਫਲੀਖਾਂ ਦੇ ਹੱਥ ਫੜਾ ਦਿੱਤਾ, ਅਤੇ ਆਪ ਫੇਰ ਉਸੀ ਤਰਾਂ ਲੰਬੇ ਪੈਕੇ, ਅੱਖਾਂ ਮੀਟ ਲਈਆਂ। ਇਸ ਲਿਖੇ ਤੇ ਥੁਹੁੜੇ ਚਿਰ ਪਿਛੋਂ, ਸੈਫਲੀਖਾਂ ਕਾਂਗੜੇ ਦਾ ਹਾਕਮ ਹੋ ਗਿਆ, ਅਤੇ ਚਾਲੀ ਬਰਸ ਕਾਂਗੜੇ ਦੇ ਜਿਲੇ ਦਾ ਰਾਜ ਕਰਦਾ ਰਿਹਾ। ਅਤੇ ਜਾਂ ਦਿਲੀ ਦੀ ਪਾਤਸਾਹੀ ਵਿਚ ਰਾਜ ਰੌਲਾ ਪੈ ਗਿਆ, ਤਾਂ ਸੈਫਲੀਖਾਂ ਕੁਲਕੁਲਾਂ ਆਪੇ ਆਪ ਮੁਖਤਿਆਰ ਹੋ ਬੈਠਾ; ਪਰ ਲਹੌਰ ਦੇ ਸੂਬੇਦਾਰ, ਅਰਥਾਤ ਅਦੀਨਾਬੇਗਖਾਂ ਦੀ, ਕੁਛ ਤਾਬੇਦਾਰੀ ਕਰ ਛੱਡਦਾ ਸੀ।

ਪ੍ਰੰਤੂ ਜਾਂ ਸਿੱਖਾਂ ਨੈ ਸਿਰ ਚੁੱਕਿਆ, ਅਤੇ ਪਹਾੜੀ ਰਾਜਿਆਂ ਨੈ ਵੀ ਚਾਹਿਆ, ਜੋ ਮੁਲਖ ਘੇਰ ਲੱਯੇ, ਤਾਂ ਰਾਜਾ ਟੇਕ-ਚੰਦ ਕਟੋਚ, ਕਾਂਗੜੇ ਦੇ ਸਰ ਕਰਨ ਦੇ ਆਹਰ ਵਿਚ ਹੋਇਆ। ਉਨੀਂ ਦਿਨੀਂ ਸੈਫਲੀਖਾਂ ਬਹੁਤ ਬੁੱਢਾ ਅਤੇ ਬਲਹੀਣ ਹੋ ਗਿਆ ਹੋਇਆ ਸੀ; ਬਲਕ ਕੰਮਕਾਜ ਤੇ ਬੀ ਰਹਿ ਚੁੱਕਾ ਹੋਇਆ ਸੀ। ਅਤੇ ਮਿਰਜਾ ਜੀਉਣ ਉਹ ਦਾ ਪੁੱਤ੍ਰ ਨਾਲਾਇਕ ਅਤੇ ਲੁੱਚਾ ਸੀ; ਉਸ ਨੈ ਕੰਜਰੀਆਂ, ਡੂਮਾਂ, ਭਗਤੀਆਂ, ਅਤੇ ਮਸ- ਕਰਿਆਂ ਦੇ ਮੁਹੁੰ, ਪਿਉ ਦੀ ਸਾਰੀ ਦੌਲਤ ਅਗੇ ਹੀ ਉਡਾਾ ਪੁਡਾ