ਪੰਨਾ:Agg te ashik.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੁਬਾ ਸਮਾਧੀ ਕੇ ਬੀਚ ਹੁਕਮ ਹੁਆ ਥਾ ਹਮਾਰੇ ਗੁਰੂ ਬਾਬਾ ਕਾ ਆ ਕੇ ਦਰਸ਼ਨ ਕਰਨੇ ਕਾ,...... ਇਸ ਲੀਏ ਆਪਣੇ ਬਾਬਾ ਕਾ ਹੁਕਮ ਮਾਨ ਆ ਗਏ । ਬਾਬੇ ਸ਼ੇਸ਼ਨਾਗ ਨੇ ਗਲ ਨੂੰ ਇੰਜ ਤੋੜ ਮੋੜ ਕੇ ਆਖਿਆ ਕਿ ਸ਼ਮੀਰ ਉਹਨੂੰ ਕਰਾਮਾਤੀ ਮਹਾਤਮਾ ਸਮਝਣ ਲੱਗ ਪਏ ॥ ਬਹਿ ਜਾਉ ਮਹਾਰਾਜ... ਮੰਜੀ ਨੂੰ ਲਾਗੇ ਖਿਚਦਿਆਂ ਅਮਰੋ ਨੇ ਆਜਜ਼ੀ ਨਾਲ ਹੱਥ ਜੋੜੇ ॥ 'ਨਹੀਂ ਬੇਟੀ, ਹਮਾਰੇ ਗੁਰੂ ਬਾਬਾ ਕਾ ਹੁਕਮ ਨਹੀਂ,...ਬੜੀ ਮੁਸੀਬਤ ਕੇ ਦਿਨ ਗੁਜ਼ਾਰੇ ਹੈਂ ਆਪ ਦੋਵਾਂ ਨੇ......ਅਬ ਚਿੰਤਾ ਕੀ ਕੋਈ ਜ਼ਰੂਰਤ ਨਹੀਂ...... ਸ਼ੇਸ਼ਨਾਗ ਖੁਦ ਆਪ ਕੀ ਰਕਸ਼ਾ ਕਰੇਗੇ । ਕਹਿੰਦਿਆਂ ਬਾਬੇ ਦੀਆਂ ਅੱਖਾਂ ਬਿੱਜਲ ਹੋ ਗਈਆਂ। ਅਮਰੋ ਬਿੱਟਰ ਬਿੱਟਰ ਵੇਖੀ ਜਾਂਦੀ ਸੀ । ਬਾਬਾ ਜੀ, ਦੱਧ ਪੀਓਗੇ ? ਸ਼ਮੀਰ ਨੇ ਪਸੀਜਦਿਆਂ ਪੁਛਿਆ ! “ਨਹੀਂ ਬੇਟਾ, ਹਮੇਂ ਜ਼ਰੂਰਤ ਨਹੀਂ;......ਸ਼ਮੀਰਾ ਸਿੰਘ ਆਪ ਹੀ ਕਾ ਨਾਮ ਹੈ ?" ਆਪਣਾ ਨਾਂ ਬਾਬੇ ਸ਼ੇਸ਼ਨਾਗ ਦੇ ਮੂੰਹੋਂ ਸੁਣ ਕੇ ਜਿਵੇਂ ਉਹ ਚੌਕ ਉਠਿਆ ਹੋਵੇ । ‘ਆਪ ਕਾ ਮਸਤੱਕ ਬਹੁਤ ਭਾਗਸ਼ਾਲੀ ਹੈ... ਹੈਰਾਨ ਹੋਣੇ ਕੀ ਜ਼ਰੂਰਤ ਨਹੀਂ... ਹਮਾਰੀ ਆਤਮਾ ਕੋ ਸਬੀ ਗਿਆਨ ਹੈ ਬੇਟਾ ! ਅਤੇ ਸ਼ੇਸ਼ਨਾਗ ਦੇ ਬੁਲ ਫਰਕ ਪਏ । ਸ਼ਮੀਰ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ । ‘ਯਹ ਭੁਝੰਗੀ ਆਪ ਹੀ ਕੀ ਹੈ ?' ਅੰਦਰ ਲੰਘ ਆਏ ਹੋਰ ਬਚਿਆਂ ਨਾਲ ਸਰਵਣ ਅਮਰੋ ਦੀ ਲੱਤ ਨੂੰ ਆਣ ਚੰਬੜਿਆ ਸੀ ਅਤੇ ਉਹ ਭੈ-ਭੀਤ ੬੫