ਪੰਨਾ:Agg te ashik.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲਈ ਬੈਠਕ ਵਿਚ ਲੈ ਗਿਆ । ਅੱਜ ਝੀਰਾ ਪੀ ਲਾ ਜੀਅ ਆਈ, ਜੱਟ ਦਿਆਲ ਹੋਇਆ ਈ ।' ਬਿੱਕਰ ਨੇ ਗਲਾਸ ਨੂੰ ਗੜਗਬ ਜਿਹਾ ਕਰਕੇ ਮਾਘੀ ਨੂੰ ਫੜਾਉਂਦਿਆਂ ਕਿਹਾ । ਖੜੇ ਖਲੋਤੇ ਮਾਘੀ ਨੇ ਵੇਂਹਦਿਆਂ ਵੇਂਹਦਿਆਂ ਗਲਾਸ ਨੂੰ ਡੀਕ ਲਾ ਕੇ ਆਪਣੀਆਂ ਚੂਹੀ ਦੀ ਪੂਛ ਨੁਮਾ ਮੁਛਾਂ ਨੂੰ ਵੱਟ ਦਿਤਾ ਅਤੇ ਪਾਣੀ ਨਾਲ ਧੋ ਕੇ ਗਲਾਸ ਬਿਕਰ ਨੂੰ ਫੜਾ ਦਿਤਾ । ਮੀਂਹ ਦੇ ਪਾਣੀ ਦਾ ਰੇਹੜ ਹਵੇਲੀ ਦੇ ਬਾਹਰ ਨੂੰ ਤੁਰ ਪਿਆ ਸੀ। ਮਾਘੀ ਰੋਟੀਆਂ ਲਾਹੁੰਦਾ ਰਿਹਾ ਅਤੇ ਉਹ ਖਾਂਦੇ ਰਹੇ, ਪੀਂਦੇ ਰਹੇ, ਹੱਸਦੇ ਰਹੇ । ਅੱਧੀ ਰਾਤ ਟੱਪ ਗਈ ਤਾਂ ਉਹ ਥਾਂਉਂ ਥਾਈਂ ਟੇਡੇ ਹੋਏ ਪਏ ਸਨ । ਮਾਘੀ ਰਸੋਈ ਵਿਚ ਪਈ ਬਰੀ ਉਤੇ ਟੇਢਾ ਹੋਇਆ ਪਿਆ ਸੀ । ਰੋਟੀ ਵਰਤਾਉਂਦਿਆਂ ਮਾਘੀ ਨੂੰ ਹਰ ਵਾਰ ਹੀ ਠੋਕਵਾਂ ਹਾੜਾ ਮਿਲ ਜਾਂਦਾ ਰਿਹਾ ਸੀ । ਇਸ ਕਰਕੇ ਉਹ ਬਿਲਕੁਲ ਬੇਸੁਰਤ ਅਤੇ ਬਸੁੱਧ ਸੀ । ਸਾਰਿਆਂ ਦੇ ਘੁਰਾੜੇ ਸੁਣਾਈ ਦੇ ਰਹੇ ਸਨ । ਚੁਲੇ ਵਿਚ ਅਜੇ ਵੀ ਟਾਂਵਾਂ ਟਾਂਵਾਂ ਕੋਲਾ ਮੇਘ ਰਿਹਾ ਸੀ । ਬਿਕਰ ਲੰਮਾ ਪਿਆ ਪਿਆ ਉਠਿਆ । ਉਸ ਮਾਘੀ ਦੀ ਬਸੰਤੀ ਪੱਗ ਨਾਲ ਉਹਦੇ ਹੱਪ ਪੈਰ ਜੂੜ ਦਿਤੇ । ਮਾਘੀ ਸੁੱਤਾ ਪਿਆ ਸੀ । ਲੜਖੜਾਂਦੇ ਬਿਕਰ ਨੇ ਮਾਘੀ ਨੂੰ ਮੌਰਾਂ ਉਤੇ ਤੁਕ ਲਿਆ ਅਤੇ ਹਵੇਲੀ ਬਾਹਰ ਖੂਹੀ ਦੀ ਮਣ ਉਤੇ ਜਾ ਚੜਿਆ । ਭੌਣੀ ਨਾਲ ਲੰਮਕਦੀ ਲੱਜ ਨਾਲ ਮਾਘੀ ਦੀਆਂ ਲੱਤਾਂ ਨੂੰ ਬੰਨ ਕੇ ਖੂਹੀ ਵਿਚ ਵਗਾ ਦਿਤਾ। ਭੌਣੀ ਘਰਲ’ ਕਰਕੇ ਘਮੀ ਅਤੇ ਮਾਘੀ ਲੱਜ ਸਮੇਤ ਖੂਹੀ ਵਿਚ ਜਾ ਡਿੱਗਾ । ਖੂਹੀ ਦਾ ਪਾਣੀ ਇਕ ਵਾਰ ਉਪਰ ਨੂੰ ਉਛਲਿਆ ਅਤੇ ਫਿਰ ਉਹਦੀ ਸਤਹ ਐਨ ਸ਼ਾਂਤ ਹੋ ਗਈ, ਜਿਵੇਂ ਕੁਝ ਵਾਪਰਿਆ ਈ ਨਾ ਹੋਵੇ। ਅਗਲੀ ਸਵੇਰ ਮਾਘੀ ਕਿਧਰੇ ਵੀ ਨਾ ਲੱਭਾ । ਬਿਕਰ ਹੁਰੀਂ ਜਾ ਚੁਕੇ ਸਨ । ਰਣ ਸਿੰਘ ਦੀ ਕੁਝ ਸਮਝ ਵਿਚ ਨਹੀਂ ਸੀ ਆਉਂਦਾ। ਰਾਜੇ ਉਡੀਕ ਉਡੀਕ ਕਈ ਗੇੜੇ ਹਵੇਲੀ ਦੇ ਕੱਢ ਗਈ ਸੀ । ਪਰ ਮਾਘੀ ਦੀ ਕੋਈ ਦੱਸ ਧੱਖ ਨਾ ਪਈ । ਭਾਂਡਾ ਟਾਂਡਾ ਜਿਉਂ ਦਾ ਤਿਉਂ ਖਿਲਰਿਆ ਪਿਆ ਸੀ । ૧