ਪੰਨਾ:Alochana Magazine 1st issue June 1955.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਭਾਸ਼ਾ-ਵਿਗਿਆਨੀਆਂ ਦਾ ਇਹ ਨਿਸ਼ਚਿਤ ਅਤੇ ਸਰਬ-ਸੰਮਤ ਮਤ ਹੈ ਕਿ ਇਨ੍ਹਾਂ ਕਾਰਕ-ਚਿੰਨ੍ਹਾਂ ਦਾ ਸੰਸਕ੍ਰਿਤ ਦੀਆਂ ਵਿਭਕਤੀਆਂ ਨਾਲ ਕੋਈ ਸੰਬੰਧ ਨਹੀਂ, ਸਗੋਂ ਇਹ ਮੱਧਕਾਲ ਦੇ ਅੰਤ ਵਿਚ ਨਾਂਵ ਜਾਂ ਪੜਨਾਂਵ ਨਾਲ ਜੋੜੇ ਜਾਣ ਵਾਲੇ ਸਹਾਇਕ ਸ਼ਬਦਾਂ ਦੇ ਬਚੇ-ਖੁਚੇ ਚਿੰਨ੍ਹ ਮਾਤਰ ਹਨ। ਇਹ ਸਹਾਇਕ ਸ਼ਬਦ ਘਸਦੇ ਘਸਦੇ ਇੰਨੇ ਛੋਟੇ ਹੋ ਗਏ ਹਨ ਕਿ ਇਨ੍ਹਾਂ ਦੇ ਮੂਲ ਰੂਪਾਂ ਨੂੰ ਪਛਾਣਨਾ ਕਠਿਨ ਹੋ ਗਇਆ ਹੈ। ਫੇਰ ਵੀ ਹਿੰਦੀ ਤੇ ਪੰਜਾਬੀ ਦੋਹਾਂ ਬੋਲੀਆਂ ਵਿਚ ਕੁਝ ਸੰਜੋਗਾਤਮਕ ਰੂਪ ਵੀ ਮਿਲਦੇ ਹਨ, ਜਿਵੇਂ ਪੰ. ਘਰੇ [ਅਧਿਕਰਣ ਕਾਰਕ], ਹਿੰ. ਬ੍ਰਜ਼. ਘਰੈ [ਕਰਮ ਕਾਰਕ], ਰਾਮੈ [ਸੰਪ੍ਰਦਾਨ ਕਾਰਕ] ਆਦਿ।

ਆਮ ਤੌਰ ਤੇ ਕਰਤਾ ਕਾਰਕ ਵਿਚ ਹਿੰਦੀ ਤੇ ਪੰਜਾਬੀ ਦੋਹਾਂ ਵਿਚ ਕੋਈ ਕਾਰਕ ਚਿੰਨ੍ਹ ਨਹੀਂ ਵਰਤਿਆ ਜਾਂਦਾ। ਪਰ ਇਨ੍ਹਾਂ ਬੋਲੀਆਂ ਦੀਆਂ ਭੂਤਕਾਲਕ ਕਿਰਿਆਵਾਂ ਨਾਲ, ਜਿਹੜੀਆਂ ਵਾਸਤਵ ਵਿਚ ਸੰਸਕ੍ਰਿਤ 'क्तान्त' [ਤ-ਅੰਤ] ਪ੍ਰਯੋਗ ਤੋਂ ਵਿਕਸਤ ਹੋਈਆਂ ਹਨ, ਨੇ ਕਾਰਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ, ਜਿਵੇਂ ਹਿੰ. ਉਸ ਨੇ ਕਹਾ, ਪੰ. ਉਸ ਨੇ ਕਹਿਆ (ਸੰ: ਤੇਨ ਕਥਿਤਮ)। ਇਸ ਤ-ਅੰਤ ਪ੍ਰਯੋਗ ਨੂੰ ਵੇਖ ਕੇ ਕੁਝ ਵਿਦਵਾਨਾਂ ਨੇ ਜਿਨ੍ਹਾਂ ਵਿਚ ਟ੍ਰੰਪ ਤੇ ਗ੍ਰੀਅਰਸਨ ਵੀ ਹਨ, ਨੇ ਦਾ ਸੰਬੰਧ ਸੰਸਕ੍ਰਿਤ ਏਨ ਨਾਲ ਜੋੜਿਆ ਹੈ। ਪਰੰਤੂ ਜਿਹਾ ਕਿ ਬੀਮਜ਼ ਨੇ ਦਸਿਆ ਹੈ, ਭੂਤਕਾਲਕ ਕਿਰਿਆ ਦੇ ਕਰਤਾ ਨਾਲ ਨੇ ਦੀ ਵਰਤੋਂ ਪੁਰਾਣੀ ਹਿੰਦੀ ਵਿਚ ਨਹੀਂ ਮਿਲਦੀ। ਇਸ ਦੇ ਉਲਟ ਏਨ ਦੀ ਵਰਤੋਂ ਪ੍ਰਾਕ੍ਰਿਤ ਤੇ ਚੰਦ ਬਰਦਾਈ ਦੇ ਪ੍ਰਿਥਵੀ ਰਾਜ ਰਾਸੋ ਵਿਚ ਮਿਲਦੀ ਹੈ, ਅਤੇ ਮਰਾਠੀ ਵਿਚ ਏਂ ਦੇ ਰੂਪ ਵਿਚ ਅਵਸ਼ਿਸ਼ਟ ਹੈ। ਗੁਜਰਾਤੀ ਏ ਵੀ ਸੰਸਕ੍ਰਿਤ ਏਨ ਦਾ ਅਵਸ਼ੇਸ਼ ਮਾਤਰ ਹੈ। ਏਨ ਤੋਂ ਨੇ ਦਾ ਬਣਨਾ ਅਸੰਭਵ ਹੋਣ ਕਰਕੇ ਅਤੇ ਹੋਰਨਾਂ ਆਧੁਨਿਕ ਬੋਲੀਆਂ ਨਾਲ ਟਾਰਕਾ ਕਰਨ ਤੇ ਇਹੀ ਠੀਕ ਪ੍ਰਤੀਤ ਹੁੰਦਾ ਹੈ ਕਿ ਪੁਰਾਣੀ ਹਿੰਦੀ ਵਿਚ ਕਰਮ ਕਾਰਕ ਵਿਚ ਵਰਤਿਆ ਜਾਂਦਾ ਨੈੈਂਂ •ਕਰਤਾ ਕਾਰਕ ਨਾਲ ਵੀ ਵਰਤਿਆ ਜਾਣ ਲਗਿਆ ਸੀ।

ਪੰਜਾਬੀ ਦਾ ਕਰਮ ਕਾਰਕ ਚਿੰਨ੍ਹ ਨੂੰ ਅਤੇ ਹਿੰਦੀ ਦਾ ਕਰਮ ਕਾਰਕ ਚਿੰਨ੍ਹ ਕੋ, ਕੌ ਆਪਸ ਵਿਚ ਨਹੀਂ ਮਿਲਦੇ, ਪਰੰਤੂ ਪੁਰਾਣੀ ਹਿੰਦੀ ਦੇ ਉਪਰੋਕਤ ਕਰਮ ਕਾਰਕ ਚਿੰਨ੍ਹ ਨੈੈਂ ਨਾਲ ਨੂੰ ਦੀ ਕਾਫ਼ੀ ਸਮਾਨਤਾ ਹੈ। ਗੁਜਰਾਤੀ ਵਿਚ ਵੀ ਕਰਮ ਤੇ ਸੰਪ੍ਰਦਾਨ ਲਈ ਨੇਂ ਚਿੰਨ੍ਹ ਹੈ।

ਪੰਜਾਬੀ ਤੇ ਹਿੰਦੀ ਦੋਹਾਂ ਵਿਚ ਹੀ ਕਰਮ ਤੇ ਸੰਪ੍ਰਦਾਨ ਕਾਰਕ ਮਿਲ ਗਏ ਹਨ। ਇਸੇ ਲਈ ਜਿੱਥੇ ਪੰਜਾਬੀ ਵਿਚ ਨੂੰ ਕਰਮ ਤੇ ਸੰਪ੍ਰਦਾਨ ਦੋਹਾਂ ਦਾ ਚਿੰਨ੍ਹ ਹੈ ਉਥੇ ਹਿੰਦੀ ਵਿਚ ਕੋ ਦੁਆਰਾ ਕਰਮ ਤੇ ਸੰਪ੍ਰਦਾਨ ਦੋਵੇਂ ਸੂਚਤ ਹੁੰਦੇ ਹਨ। ਨੂੰ ਤੇ ਕੋ ਤੋਂ ਛੁੱਟ ਇਨਾਂ ਦੋਹਾਂ ਭਾਸ਼ਾਵਾਂ ਵਿਚ ਸੰਪ੍ਰਦਾਨ ਕਾਰਕ ਵਿਚ ਸੰਬੰਧ-ਸੂਚਕ ਦੇ ਤੇ ਕੇ ਲਗਾ

੧੧