ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਤਰਜਾਮੀ ਹੈ। ਏਸ ਲਈ ਰੱਬ ਦੇ ਨੇੜੇ ਸਭ ਬੋਲੀਆਂ ਇਕੋ ਜਿਹੀ ਹਸੀਅਤ ਰਖਦੀਆਂ ਹਨ।'*

ਕਬੀਰ ਜੀ ਨੇ ਸੰਸਕ੍ਰਿਤ ਗਿਆਨ ਤੋਂ ਵਾਂਝੀ ਗਈ ਜਨਤਾ ਦੀ ਜ਼ਿਮੇਵਾਰੀ ਕਥਨੀ ਦੇ ਘੋੜਸਵਾਰ ਬ੍ਰਾਹਮਣਾਂ ਉਪਰ ਰਖੀ ਹੈ। ਪੋਥੀ ਗਿਆਨ ਨੂੰ ਸਮਝੇ ਬਿਨਾਂ ਫੜਾਂ ਮਾਰਨ ਵਾਲਿਆਂ ਨੂੰ ਉਨ੍ਹਾਂ ਨੇ ਚੰਗੀ ਤਰ੍ਹਾਂ ਤਾੜਿਆ ਹੈ। ਸੰਸਕ੍ਰਿਤ ਗਿਆਨ ਨੂੰ ਲੋਕ-ਜੀਵਨ ਤੋਂ ਦੂਰ ਰਖਣ ਦੀ ਬ੍ਰਾਹਮਣੀ ਪਰਵਿਰਤੀ ਨੇ ਸੰਸਕ੍ਰਿਤ ਨੂੰ ਪੁਰਾਣੇ ਢਠੇ ਗੁੜੇ ਖੂਹ ਦਾ ਪਾਣੀ ਬਣਾ ਦਿਤਾ ਸੀ ਅਤੇ ਪੰਡਤਾਂ ਨੂੰ ਕੂਪ ਮੰਡੂਕ| ਨਵੇਂ ਵਿਦਵਾਨਾਂ ਨੇ ਦੇਸੀ ਬੋਲੀਆਂ ਨੂੰ ਹੀ ਆਪਣੇ ਪਰਚਾਰ ਦਾ ਵਸੀਲਾ ਬਣਾਇਆ। ਕਬੀਰ ਜੀ ਕਹਿੰਦੇ ਹਨ:-

ਕਬੀਰਾ ਸੰਸਕ੍ਰਿਤ ਕੁਪ ਜਲ ਭਾਖਾ ਬਹਿਤਾ ਨੀਰ॥
ਜਬ ਚਾਹੀਏ ਤ ਡੂਬੀਏ, ਸੀਤਲ ਕਰੇ ਸਰੀਰ।।

ਬੀਜਾਪੁਰ ਦੇ ਸ਼ਾਹ ਮੀਰਾਂ ਜੀ (ਮ੍ਰਿਤੂ ੧੪੬੫ ਈ:) ਲੋਕ ਭਾਖਾ ਦੀ ਮਹੱਤਤਾ ਦਸਦੇ ਹੋਏ ਆਪਣੀ ਪੁਸਤਕ 'ਖੁਸ਼ ਨਗਜ਼' ਵਿਚ ਲਿਖਦੇ ਹਨ -

ਹੈਂ ਅਰਬੀ ਬੋਲ ਕੇਰੇ। ਔਰ ਫ਼ਾਰਸੀ ਬਹੁਤੇਰੇ॥
ਯੇ ਹਿੰਦੀ ਬੋਲੋਂ ਸਬ। ਇਸ ਅਰਥੋਂ ਕੇ ਸਬਬ॥
ਯੇ ਭਾਖਾ ਭਲ ਸੋ ਬੋਲੀ। ਪਨ ਇਸ ਕਾ ਭਾਵਤ ਖੋਲੀ॥

ਯੋਂ ਗੁਰਮੁਖ ਪੰਦ ਪਾਇਆ। ਤੋ ਏਸੇ ਬੋਲ ਚਲਾਇਆ ॥

ਜੇ ਕੋਈ ਅਛੋਂ ਖਾਸੇ, ਇਸ ਬਿਆਨ ਤੇਰੇ ਪਿਆਸੇ॥
ਵੇ ਅਰਬੀ ਬੋਲ ਨਜਾਨੇਂ ਨਾ ਫਾਰਸੀ ਪਹਚਾਨੇ॥
ਯੇ ਉਨ ਕੋ ਬਚਨ ਹੀਤ

ਗਿਆਨ-ਮਾਰਗ ਅਤੇ ਪ੍ਰੇਮ-ਮਾਰਗ ਦੇ ਸੂਫ਼ੀਆਂ ਤੇ ਸੰਤਾਂ ਦੀ ਇਸ ਅਵਾਜ਼ ਦਾ ਅਸਰ ਸਾਕਾਰ ਉਪਾਸ਼ਕਾਂ ਦੇ ਮਨਾਂ ਤੇ ਵੀ ਪਿਆ। ਸੂਰ ਦਾਸ ਜੀ ਨੇ ਬ੍ਰਿਜ-ਭਾਖਾ ਵਿਚ ਕ੍ਰਿਸ਼ਨ ਦੇ ਗੀਤ ਗਾਏ ਅਤੇ ਤੁਲਸੀ ਦਾਸ ਜੀ ਨੇ ਸਾਰੀ ਰਾਮਾਇਣ ਹੀ ਅਵਧੀ ਵਿਚ ਲਿਖੀ। ਇਕ ਥਾਈਂ ਤੁਲਸੀ ਦਾਸ ਜੀ ਕਹਿੰਦੇ ਹਨ:-

ਕਾ ਭਾਖਾ ਕਾ ਸੰਸਕ੍ਰਿਤ। ਭਾਵ ਚਾਹਿਏ ਸਾਂਚ॥
ਕਾਮ ਜੋ ਆਵੈ ਕਾਮਰੀ ਕਾ ਲੇ ਕਰਉਂ ਖਮਾਂਚ।।**


*ਵਿਚਾਰਾ ਧਾਰਾ ਪੰ: ੧੭੪|

    • ਖਮਾਂਚ-ਖੰਭਾਇਤ ਦਾ ਸੁੰਦਰ ਦੁਸ਼ਾਲਾ।

੨੫