ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਰਸ਼ ਵਲ ਤੁਰਿਆ ਜਾਂਦਾ ਹੈ, ਪੈਰ ਪਿਛਾਂਹ ਨਹੀਂ ਧਰਦਾ, ਅਗਾਂਹ ਹੀ ਅਗਾਂਹ ਵਧਦਾ ਹੈ:-

ਲ ਪਰਲੇ ਦੇ ਲੰਘ ਕੇ ਗੇੜੇ
ਦੇਸ਼ ਕਾਲ ਤੋਂ ਹੋਰ ਅਗੇਰੇ
ਤੁਰਿਆਂ ਜਾਣਾ, ਤੁਰਦਿਆਂ ਰਹਿਣਾ
ਪੈਰ ਪਿਛਾਂਹ ਨਹੀਂ ਧਰਨਾ

[ਨਵਾਂ ਜਹਾਨ-ਪੰਨਾ ੮

ਆਤਮਕ ਜੀਵਨ ਦੀ ਇਸ ਪੱਧਰ ਉਤੇ ਪਹੁੰਚ ਕੇ ਮੌਤ ਤਬਦੀਲੀ ਦਾ ਇਕ ਵਸੀਲਾ ਪ੍ਰਤੀਤ ਹੁੰਦੀ ਹੈ। ਜਦੋਂ ਜੀਵਨ-ਰੂਪੀ ਵੀਣਾ ਦਾ ਸਰੀਰ-ਰੂਪੀ ਉਛਾੜ ਪੁਰਾਣਾ ਹੋ ਜਾਂਦਾ ਹੈ, ਮੌਤ ਪੁਰਾਣੇ ਉਛਾੜ ਨੂੰ ਲਾਹ ਕੇ ਨਵਾਂ ਚੜ੍ਹਾ ਦਿੰਦੀ ਹੈ ਅਤੇ ਜੀਵਨ ਆਪਣੀ ਚਾਲ ਮੌਤ ਤੋਂ ਪਿਛੋਂ ਵੀ ਚਲਦਾ ਰਹਿੰਦਾ ਹੈ:-

ਜਦ ਤਕ ਚਲੇ ਚਲਾਈ ਚਲ ਤੂੰ,
ਦੁਨੀਆਂ ਨਾਲ ਨਿਭਾਈ ਚਲ ਤੂੰ,
ਜਦ ਹੋ ਜਾਏ ਉਛਾੜ ਪੁਰਾਣਾ,
ਨਵਾਂ ਲਈ ਬਦਲਾ ਮੇਰੀ ਵੀਣਾ।

[ਸੂਫੀਖਾਨਾ-ਪੰਨਾ ੪੮

ਇਸ ਦਾ ਇਹ ਭਾਵ ਬਿਲਕੁਲ ਨਹੀਂ, ਕਿ ਮੌਤ ਤੋਂ ਉਰਲੇ ਜੀਵਨ ਦੀ ਕੋਈ ਮਹੱਤਤਾ ਨਹੀਂ। ਇਹ ਜੀਵਨ 'ਗੋਬਿੰਦ ਮਿਲਣ ਲਈ' ਸੁਨਹਿਰੀ ਮੌਕਾ ਹੈ,ਇਸ ਲਈ ਇਹ ਬਹੁਤ ਵੱਡੀ ਨਿਆਮਤ ਹੈ:-

ਜੀਣਾ ਹੈ ਇਕ ਨਿਆਮਤ

[ਸੂਫੀਖਾਨਾ-ਪੰਨਾ ੮

ਸੋ ਜੀਵਨ ਨੂੰ ਸਚਮੁਚ ਇਕ ਨਿਆਮਤ ਸਮਝਦਾ ਹੋਇਆ ਕਵੀ ਇਸਦੇ ਹਰ ਇਕ ਅਮਲ ਨੂੰ ਲੋਕ ਭਲਾਈ ਲਈ ਵਰਤਣਾ ਚਾਹੁੰਦਾ ਹੈ। ਇਸ ਅਵਸਥਾ ਵਿਚੋਂ ਲੰਘਦਾ ਹੋਇਆ ਕਵੀ ਦਾ ਮਨ ਹੁਣ ਸਮਾਜ ਦਿਆਂ ਦੁੱਖਾਂ, ਦਰਦਾਂ ਅਤੇ ਝਮੇਲਿਆਂ ਤੋਂ ਡਰ ਕੇ ਇਕਾਂਤ ਦੀ ਗੋਦ ਵਲ ਨਹੀਂ ਵਧਦਾ, ਸਗੋਂ ਦੁੱਖਾਂ, ਦਰਦਾਂ ਅਤੇ ਝਮੇਲਿਆਂ ਨੂੰ ਘਟਾਉਣ ਲਈ ਸਮਾਜ ਦੀ ਸਹਾਇਤਾ ਕਰਦਾ ਹੈ। ਭਾਰਤ ਨੂੰ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ ਚਾਤ੍ਰਿਕ ਨੇ ਲੋਕਾਂ ਨੂੰ ਜਗਾਇਆ, ਗੁਲਾਮੀ ਦੇ ਸੰਗਲ ਪੱਕੇ ਕਰਨ ਵਾਲਿਆਂ ਨੂੰ ਭੰਡਿਆ ਅਤੇ ਫੁੱਟ, ਅਵਿਦਿਆ, ਵਿਧਵਾ ਆਦਿਕ ਸਮੱਸਿਆਵਾਂ ਨੂੰ ਸੁਲਝਾਉਣ ਦਾ ਯਤਨ ਕੀਤਾ। "ਨਵਾਂ ਜਹਾਨ" ਵਸਾਉਣ ਦੀ ਚਾਹ ਉਸ ਦੇ ਦਿਲ

੩੬