ਪੰਨਾ:Alochana Magazine April, May, June 1982.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Corbonation ਕਾਰਬੋਨੇਟੀਕਰਣ Oxidation ਅ ਕਸੀਕਰਣ Marketing ਮੰਡੀਕਰਣ (111) ਅਰਥ-ਵਿਆਖਿਆ : ਤਕਨੀਕੀ ਸ਼ਬਦ fਸਰਜਣ ਦੀ ਇਕ ਹੋਰ ਵਿਧੀ ਵਿਚ ਅੰਗ੍ਰੇਜ਼ੀ ਦੇ ਇਕ ਸ਼ਬਦ ਲਈ ਇਕ ਯੋਗਿਕ ਜਾਂ ਸਾਧਾਰਨ ਸ਼ਬਦ ਨਹੀਂ ਬਣਾਇਆ ਗਿਆ, ਸਗੋਂ ਮੂਲ ਸ਼ਬਦ ਦੀ ਅਰਥ ਵਿਆਖਿਆ ਕਰ ਦਿੱਤੀ ਗਈ । ਇਹ ਅਰਥ-ਵਿਆਖਿਆ ਵੀ ਦੋ ਪ੍ਰਕਾਰ ਦੀ ਹੈ :- (1) ਪੰਜਾਬੀ ਵਿਚ ; (ii) ਦੋ-ਭਾਸ਼ੀ । ਪਹਿਲੀ ਕਿਸਮ ਦੀਆਂ ਕੁਝ ਉਦਾਹਰਣਾਂ ਹਨ : Panmixia ਇਤਫਾਕੀਆ ਅੰਤਰ-ਜਾਤੀ ਨਸਲਕਸ਼ੀ Paripionate ਸਮ-ਖੰਭ-ਆਕਾਰ Phylogeny ਨਸ਼ਨ ਵਿਕਾਸ ਸਿੱਧਾਂਤ ਸਮ ਦੀ ਅਰਥ-ਵਿਆਖਿਆ, ਜਿਸ ਵਿਚ ਦੋ-ਭਾਸ਼ੀ ਸ਼ਬਦ ਆਏ ਹਨ ਹੋਠ ਲਿਖੇ ਸ਼ਬਦਾਂ ਵਿਚ ਵੇਖੀ ਜਾ ਸਕਦੀ ਹੈ : Panicle ਯੋਗਿਕ ਸੀਮ Actinostele ਤਾਰਾ ਅਕਾਰ ਟੋਸਟੀਲ Cross-over ਜੀਨ ਵਟਾਂਦਰਾ, ਐਂਟਿਡ ਖੰਡ-ਵਟਾਂਦਰਾਂ Homographic ਕਾਸ ਅਨੁਪਾਤੀ ਇਸ ਵਿਧੀ ਵਿਚ ਰੈਮ, ਸਟੀਲ, ਕਮੇਟਿਡ, ਆਦਿ ਮੂਲ-ਭਾਸ਼ਾ ਦੇ ਸ਼ਬਦਾਂ ਨੂੰ ਦ ਜੀ ਭਾਸ਼ਾ ਦੇ ਸ਼ਬਦਾਂ ਨਾਲ ਮਿਲਾ ਕੇ ਮੂਲ ਸ਼ਬਦ ਦੇ ਅਰਥ ਸਮਝਾਉਣ ਦਾ ਯਤਨ ਕੀਤਾ ਗਿਆ ਹੈ । | ਇਹ ਅਰਥ-ਵਿਆਖਿਆ ਦੀ ਇਕ-ਭਾਸ਼ਾਈ ਜਾਂ ਬਹੁ-ਭਾਸ਼ਾਈ ਵਿਧੀ ਸੀਮਿਤ ਹੱਦ ਤੀਕ ਵਰਤੀ ਜਾ ਸਕਦੀ ਹੈ ਕਿਉਂਕਿ ਇਸ ਰਾਹੀਂ ਬਣੇ ਸ਼ਬਦ ਬਿਹਤਰ ਬਦਲ ਸਿੱਧ ਨਹੀਂ ਹੁੰਦੇ । ਸ਼ੈਤਾਨ ਦੀ ਆਂਡੇ ਵਾਂਗ ਵਧੇ ਇਹ ਸ਼ਬਦ ਤਕਨੀਕੀ ਸ਼ਬਦਾਵਲੀ ਚੁਸਤੀ ਅਤੇ ਸੰਖੇਪਤਾ ਗੁਆ ਬਹਿੰਦੇ ਹਨ ਅਤੇ ਇਸ ਦੇ ਬਾਵਜੂਦ ਵੀ ਇਹ ਜ਼ਰੂਰੀ ਨਹੀਂ ਕਿ ਮੂਲ ਸ਼ਬਦ ਦੀ ਪੂਰੀ ਪੂਰੀ ਤਿਨਿਧਤਾ ਹੋ ਸਕੇ । ਤਕਨੀਕੀ ਸ਼ਬਦਾਵਲੀ ਦੀ ਸਿਰਜਨਾ ਵਿਚ ਸਾਨੂੰ ਅਸੰਗਤੀਆਂ ਮਿਲਦੀਆਂ ਹਨ ਜਿਨ੍ਹਾਂ ਵਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ । ਇਨ੍ਹਾਂ ਵਿਚੋਂ ਕੁਝ ਇਕ ਦਾ ਜ਼ਿਕਰ ਇਥੇ ਕੀਤਾ ਜਾਂਦਾ ਹੈ : i) ਅਗੇਤਰਾਂ ਪਿਛੇਤਰਾਂ ਦੀ ਵਿਵੇਕਹੀਣ ਵਰਤੋਂ, ii) ਅੰਗ੍ਰੇਜ਼ੀ ਸ਼ਬਦਾਂ ਦੀ ਬੇਲੋੜੀ ਸੰਭਾਲ, 105